ਮੁੰਬਈ : ਮੁੰਬਈ ਦੀ ਵਿਸ਼ੇਸ਼ ਅਦਾਲਤ ਨੇ ਇੱਕ ‘ਚਾਲ’ ਦੇ ਪੁਨਰ ਵਿਕਾਸ ਵਿਚ ਕਥਿਤ ਬੇਨਿਯਮੀਆਂ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ’ਚ ਸ਼ਿਵ ਸੈਨਾ ਸੰਸਦ ਮੈਂਬਰ ਸੰਜੈ ਰਾਊਤ ਦੀ ਨਿਆਂਇਕ ਹਿਰਾਸਤ 14 ਦਿਨ ਹੋਰ ਵਧਾ ਦਿੱਤੀ ਹੈ। ਰਾਊਤ (60) ਨੂੰ ਈ ਡੀ ਨੇ 1 ਅਗਸਤ ਨੂੰ ਕਾਲਾ ਧਨ ਰੋਕੂ ਕਾਨੂੰਨ ਤਹਿਤ ਗਿ੍ਰਫਤਾਰ ਕੀਤਾ ਸੀ।