ਬਤੂਮੀ (ਜਾਰਜੀਆ) : 19 ਸਾਲਾ ਦਿਵਿਆ ਦੇਸ਼ਮੁਖ ਇੱਥੇ ਆਪਣੀ ਹਮਵਤਨ ਕੋਨੇਰੂ ਹੰਪੀ ਨੂੰ ਟਾਈਬ੍ਰੇਕਰ ਵਿੱਚ ਹਰਾ ਕੇ ਸ਼ਤਰੰਜ ਦਾ ਫਿਡੇ ਮਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਪਹਿਲੀ ਭਾਰਤੀ ਚੈਂਪੀਅਨ ਬਣ ਗਈ।
ਇਸ ਦੇ ਨਾਲ ਹੀ ਉਹ ਭਾਰਤ ਦੀ ਚੌਥੀ ਗਰੈਂਡਮਾਸਟਰ ਵੀ ਬਣ ਗਈ। ਨਾਗਪੁਰ ਦੀ ਦਿਵਿਆ ਹੰਪੀ ਨਾਲੋਂ ਅੱਧੀ ਉਮਰ ਦੀ ਹੈ। ਹੰਪੀ ਦੇਸ਼ ਦੀ ਪਹਿਲੀ ਮਹਿਲਾ ਗਰੈਂਡਮਾਸਟਰ ਹੈ। ਦੋ ਗੇਮਾਂ ਡਰਾਅ ਹੋਣ ਤੋਂ ਬਾਅਦ ਮੈਚ ਟਾਈ-ਬ੍ਰੇਕਰ ਤੱਕ ਚਲੇ ਗਿਆ ਸੀ। ਰੈਪਿਡ ਟਾਈ-ਬ੍ਰੇਕਰ ਵਿੱਚ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਦਿਵਿਆ ਨੇ ਟੂਰਨਾਮੈਂਟ ਦੀ ਚੋਟੀ ਦੀ ਖਿਡਾਰਨ ਹੰਪੀ ਦੇ ਖਿਲਾਫ ਸ਼ਾਨਦਾਰ ਖੇਡ ਦਿਖਾਉਦਿਆਂ 1.5-0.5 ਦੀ ਜਿੱਤ ਨਾਲ ਇਤਿਹਾਸ ਰਚਿਆ।





