ਪਟਿਆਲਾ : ਪੰਜਾਬੀ ਸਾਹਿਤ ਸਭਾ ਪਟਿਆਲਾ ਦੇ ਸੀਨੀਅਰ ਮੈਂਬਰ ਅਤੇ ਉੱਘੀ ਪੰਜਾਬੀ ਕਵਿੱਤਰੀ ਭੁਪਿੰਦਰ ਕੌਰ ਵਾਲੀਆ (73) ਦਾ ਸੋਮਵਾਰ ਰਾਤ ਪਟਿਆਲਾ ਵਿਖੇ ਦੇਹਾਂਤ ਹੋ ਗਿਆ। ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਕਿਹਾ ਕਿ ਲਗਨਸ਼ੀਲ, ਪ੍ਰਤਿਭਾਸ਼ਾਲੀ ਅਤੇ ਪ੍ਰਤੀਬੱਧ ਕਵਿੱਤਰੀ ਭੁਪਿੰਦਰ ਕੌਰ ਵਾਲੀਆ ਦੀ ਤਬੀਅਤ ਪਿਛਲੇ ਕੁਝ ਅਰਸੇ ਤੋਂ ਨਾਸਾਜ਼ ਸੀ। ਉਹਨਾ ਦੀ ਪੁਸਤਕ ‘ਜ਼ਿੰਦਗੀ ਬਨਾਮ ਸੰਘਰਸ਼’ ਨੂੰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਵੋਤਮ ਪੁਸਤਕ ਪੁਰਸਕਾਰ ਵੀ ਪ੍ਰਾਪਤ ਹੋਇਆ ਸੀ।





