ਧਰਮਸ਼ਾਲਾ ਵਾਲੀ ਸੜਕ ਬੰਦ, ਮੰਡੀ ’ਚ 3 ਮੌਤਾਂ

0
119

ਸ਼ਿਮਲਾ : ਕਾਂਗੜਾ ਨੇੜੇ ਮੰਗਲਵਾਰ ਸਵੇਰੇ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ, ਜਿਸ ਕਾਰਨ ਧਰਮਸ਼ਾਲਾ ਜਾਣ ਵਾਲਾ ਕੌਮੀ ਸ਼ਾਹਰਾਹ ਬੰਦ ਹੋ ਗਿਆ ਅਤੇ ਸੈਂਕੜੇ ਵਾਹਨ ਫਸ ਗਏ। ਮੰਡੀ ਵਿੱਚ ਰਾਤ ਭਰ ਪਏ ਮੀਂਹ ਕਾਰਨ ਅਚਾਨਕ ਆਏ ਹੜ੍ਹਾਂ ਨੇ 3 ਲੋਕਾਂ ਦੀ ਜਾਨ ਲੈ ਲਈ ਅਤੇ ਇੱਕ ਵਿਅਕਤੀ ਲਾਪਤਾ ਹੋ ਗਿਆ। ਹੜ੍ਹ ਨੇ ਜੇਲ੍ਹ ਰੋਡ ’ਤੇ ਤੁੰਗਲ ਕਲੋਨੀ ਵਿੱਚ ਦਰਜਨਾਂ ਵਾਹਨਾਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ। ਚੰਡੀਗੜ੍ਹ-ਮਨਾਲੀ ਅਤੇ ਮੰਡੀ-ਪਠਾਨਕੋਟ ਹਾਈਵੇ ਸਮੇਤ ਕਈ ਮੁੱਖ ਸੜਕਾਂ ਅਜੇ ਵੀ ਬੰਦ ਹਨ।