ਦੇਵੀਗੜ੍ਹ/ਪਟਿਆਲ਼ਾ (ਰਜਿੰਦਰ ਸਿੰਘ ਥਿੰਦ)-ਜਲ੍ਹਿਆਂਵਾਲਾ ਬਾਗ ਅੰਮਿ੍ਰਤਸਰ ਵਿਖੇ ਨਿਹੱਥਿਆਂ ’ਤੇ ਗੋਲੀ ਚਲਾਉਣ ਵਾਲੇ ਜਨਰਲ ਓਡਵਾਇਰ ਤੋਂ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਕੰਬੋਜ ਮਹਾਂ ਸਭਾ ਬਲਾਕ ਭੁਨਰਹੇੜੀ ਵੱਲੋਂ ਪ੍ਰਧਾਨ ਸਵਿੰਦਰ ਸਿੰਘ ਧੰਜੂ ਦੀ ਅਗਵਾਈ ਹੇਠ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਭਾਈ ਬਲਬੀਰ ਸਿੰਘ ਪਾਰਸ ਦੇ ਜਥੇ ਵੱਲੋਂ ਸ਼ਹੀਦਾਂ ਦੀਆਂ ਵਾਰਾਂ ਗਾਈਆਂ ਗਈਆਂ। ਬਾਅਦ ਵਿੱਚ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਵੱਲੋਂ ਸ਼ਹੀਦ ਉਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।ਇਸ ਮੌਕੇ ਵਰਲਡ ਕੈਂਸਰ ਕੇਅਰ ਦੀ ਟੀਮ ਵੱਲੋਂ ਮਾਲਵਾ ਫਰੀ ਮੈਗਾ ਕੈਂਸਰ ਜਾਂਚ ਅਤੇ ਜਾਗੂਰਕਤਾ, ਦੰਦਾਂ ਅਤੇ ਜਨਰਲ ਮੈਡੀਕਲ ਕੈਂਪ ਲਗਾਏ ਗਏ। ਮਾਤਾ ਗੁਜਰੀ ਸਕੂਲ ਦੇ ਬੱਚਿਆਂ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ ’ਤੇ ਸਕਿੱਟ ਪੇਸ਼ ਕੀਤੀ ਅਤੇ ਵਾਰ ਵੀ ਗਾਈ ਗਈ। ਸ਼ਹੀਦ ਊਧਮ ਸਿੰਘ ਨੂੰ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣ ਮਾਜਰਾ ਦੀ ਧਰਮ ਪਤਨੀ ਬੀਬੀ ਸਿਮਰਨਜੀਤ ਕੌਰ ਪਠਾਣ ਮਾਜਰਾ, ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਰਣਜੋਧ ਸਿੰਘ ਹਡਾਣਾ ਚੇਅਰਮੈਨ ਪੀ ਆਰ ਟੀ ਸੀ, ਇੰਦਰਜੀਤ ਸਿੰਘ ਸੰਧੂ ਚੇਅਰਮੈਨ, ਮਦਨ ਲਾਲ ਸਾਬਕਾ ਵਿਧਾਇਕ ਘਨੌਰ, ਹਰਿੰਦਰਪਾਲ ਸਿੰਘ ਹੈਰੀਮਾਨ, ਨਿਰਮਲ ਸਿੰਘ ਭੱਟੀਆਂ, ਹਰਦਿਆਲ ਸਿੰਘ ਕੰਬੋਜ, ਸਵਿੰਦਰ ਕੌਰ ਧੰਜੂ ਪ੍ਰਧਾਨ ਨਗਰ ਪੰਚਾਇਤ ਦੇਵੀਗੜ੍ਹ, ਡਾ. ਗੁਰਮੀਤ ਸਿੰਘ ਬਿੱਟੂ ਉੱਪ ਚੇਅਰਮੈਨ, ਪ੍ਰਦੀਪ ਜੋਸਨ ਪ੍ਰਧਾਨ ਨਗਰ ਕੌਂਸਲ ਸਨੌਰ, ਹਰਦੀਪ ਸਿੰਘ ਜੋਸਨ ਪ੍ਰਧਾਨ ਓ ਬੀ ਸੀ ਵਿੰਗ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਸ਼੍ਰੋਮਣੀ ਕਮੇਟੀ, ਹਰਦੀਪ ਸਿੰਘ ਹਾਂਡਾ ਤੋਂ ਇਲਾਵਾ ਕੰਬੋਜ ਮਹਾਂ ਸਭਾ ਬਲਾਕ ਭੁਨਰਹੇੜੀ ਦੇ ਪ੍ਰਧਾਨ ਸਵਿੰਦਰ ਸਿੰਘ ਧੰਜੂ, ਜੀਤ ਸਿੰਘ ਮੀਰਾਂਪੁਰ ਖਜ਼ਾਨਚੀ, ਦਵਿੰਦਰ ਸਿੰਘ ਜਨਰਲ ਸਕੱਤਰ, ਜਸਵਿੰਦਰ ਸਿੰਘ ਬ੍ਰਹਮਪੁਰ ਪ੍ਰੈੱਸ ਸਕੱਤਰ, ਗੁਰਭੇਜ ਸਿੰਘ, ਗੁਰਮੇਲ ਸਿੰਘ ਫਰੀਦਪੁਰ, ਰਾਜਵਿੰਦਰ ਸਿੰਘ ਹਡਾਣਾ, ਜਸਵਿੰਦਰ ਸਿੰਘ ਰਾਣਾ ਪ੍ਰਧਾਨ, ਕੁਲਵੰਤ ਸਿੰਘ ਟੁਰਨਾ, ਮਲਕੀਤ ਸਿੰਘ ਜੁਲਾਹ ਖੇੜੀ, ਸੁਰਿੰਦਰ ਸਿੰਘ ਸਵਾਈ ਸਿੰਘ ਵਾਲਾ, ਗੁਰਮੇਜ ਸਿੰਘ ਭੁਨਰਹੇੜੀ, ਬਲਵੰਤ ਸਿੰਘ ਜੋਸਨ, ਨਰਿੰਦਰ ਸਿੰਘ ਲਾਡੀ, ਹਰਜੀਤ ਸਿੰਘ ਖਾਕਟਾਂ, ਯਾਦਵਿੰਦਰ ਸਿੰਘ ਧੰਜੂ, ਪਿ੍ਰਥੀਪਾਲ ਸਿੰਘ ਧਾਂਦੀਆਂ, ਕੁਲਦੀਪ ਸਿੰਘ ਮੁੱਤੀ, ਵਰਿੰਦਰ ਸਿੰਘ ਟਿਵਾਣਾ, ਦਲਬੀਰ ਸਿੰਘ ਥਿੰਦ, ਚਰਨਜੀਤ ਸਿੰਘ ਜੱਜ, ਹਰਲਾਲ ਸਿੰਘ ਕਾਠਗੜ੍ਹ, ਵਾਸਦੇਵ ਸਿੰਘ ਮੁਰਾਦਮਾਜਰਾ, ਡਾਇਰੈਕਟਰ ਜਗਜੀਤ ਸਿੰਘ ਧੂਰੀਪੰਜਾਬ ਵਰਲਡ ਕੈਂਸਰ ਕੇਅਰ, ਭੂਪਿੰਦਰ ਸਿੰਘ ਡਾਇਰੈਕਟਰ ਮਾਤਾ ਗੁਜਰੀ ਸਕੂਲ, ਕਾਮਰੇਡ ਰਾਮੇਸ਼ ਸਿੰਘ ਆਜ਼ਾਦ, ਪ੍ਰੈੱਸ ਸਕੱਤਰ ਮੁਖਤਿਆਰ ਸਿੰਘ ਨੌਗਾਵਾਂ, ਪੈ੍ਰੱਸ ਸਕੱਤਰ ਰਾਜਿੰਦਰ ਸਿੰਘ ਥਿੰਦ, ਭਜਨ ਸਿੰਘ ਕੰਬੋਜ, ਮੋਹਣ ਸਿੰਘ ਕਰਤਾਰਪੁਰ, ਨਰਿੰਦਰ ਸਿੰਘ ਲੇਹਲਾਂ, ਭੂਪਿੰਦਰ ਸਿੰਘ ਦੂਧਨਸਾਧਾਂ, ਗੁਰਿੰਦਰ ਸਿੰਘ ਥਿੰਦ, ਸੁਖਦੇਵ ਸਿੰਘ ਮੀਰਾਂਪੁਰ, ਅਮਰਜੀਤ ਸਿੰਘ, ਬਿਕਰਮ ਸਿੰਘ ਫਰੀਦਪੁਰ, ਸੁਰਜੀਤ ਸਿੰਘ ਥਿੰਦ, ਜਸਵੀਰ ਜੱਸੀ ਸਰਪੰਚ ਹਸਨਪੁਰ, ਜੋਗਿੰਦਰ ਸਿੰਘ ਕਾਕੜਾ, ਜਗਜੀਤ ਸਿੰਘ ਕੋਹਲੀ, ਮਹਿਕ, ਨੈਣਾ ਗਰੇਵਾਲ, ਹਰਵੀਰ ਥਿੰਦ, ਮਨਿੰਦਰ ਫਰਾਂਸਵਾਲਾ, ਰਮੇਸ਼ ਲਾਂਬਾ, ਜਸਪਾਲ ਸਿੰਘ ਗੰਗਰੌਲੀ, ਜਸਵਿੰਦਰ ਸਿੰਘ ਜੱਸੀ ਸਾਬਕਾ ਚੇਅਰਮੈਨ, ਸੁਖਦੇਵ ਸਿੰਘ ਚੰਗੇਰਾ, ਪ੍ਰੇਮ ਸਿੰਘ ਸਵਾਈ ਸਿੰਘ ਵਾਲਾ, ਪ੍ਰੀਤਮ ਸਿੰਘ ਸਨੌਰ, ਜਥੇਦਾਰ �ਿਸ਼ਨ ਸਿੰਘ ਸਨੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਇਲਾਕਾ ਨਿਵਾਸੀਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।





