ਚਟਾਨ ਹੇਠ ਆ ਕੇ ਲੈਫਟੀਨੈਂਟ ਕਰਨਲ ਤੇ ਜਵਾਨ ਦੀ ਮੌਤ

0
71

ਜੰਮੂ : ਪੂਰਬੀ ਲੱਦਾਖ ਦੇ ਦੂਰ-ਦੁਰਾਡੇ ਇਲਾਕੇ ਵਿੱਚ ਬੁੱਧਵਾਰ ਦਿਨੇ ਸਾਢੇ 11 ਵਜੇ ਇੱਕ ਫੌਜੀ ਵਾਹਨ ’ਤੇ ਚੱਟਾਨ ਡਿੱਗਣ ਨਾਲ ਇੱਕ ਲੈਫਟੀਨੈਂਟ ਕਰਨਲ ਤੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ ਮੇਜਰ ਰੈਂਕ ਦੇ ਦੋ ਅਧਿਕਾਰੀ ਤੇ ਇੱਕ ਕੈਪਟਨ ਜ਼ਖਮੀ ਹੋ ਗਏ। ਫੌਜ ਦਾ ਕਾਫਲਾ ਦੁਰਬੁਕ ਤੋਂ ਚੋਂਗਤਾਸ਼ ਜਾ ਰਿਹਾ ਸੀ। ਮਿ੍ਰਤਕਾਂ ਦੀ ਪਛਾਣ ਲੈਫਟੀਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਤੇ ਲਾਂਸ ਦਫੇਦਾਰ ਦਲਜੀਤ ਸਿੰਘ ਵਜੋਂ ਹੋਈ ਹੈ। ਜ਼ਖਮੀ ਹੋਣ ਵਾਲੇ ਮੇਜਰ ਮਯੰਕ ਸ਼ੁਭਮ, ਮੇਜਰ ਅਮਿਤ ਦੀਕਸ਼ਿਤ ਤੇ ਕੈਪਟਨ ਗੌਰਵ ਹਨ।