ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ‘ਤੇ 25 ਫੀਸਦ ਟੈਰਿਫ ਲਗਾਉਣ ਤੋਂ ਬਾਅਦ ਕਿਹਾ : ”ਮੈਨੂੰ ਕੋਈ ਪਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ¢ਅਮਰੀਕਾ ਨੇ ਭਾਰਤ ਨਾਲ ਬਹੁਤ ਘੱਟ ਕਾਰੋਬਾਰ ਕੀਤਾ ਹੈ, ਉਨ੍ਹਾਂ ਦੇ ਟੈਰਿਫ ਬਹੁਤ ਜ਼ਿਆਦਾ ਹਨ, ਦੁਨੀਆ ਵਿੱਚ ਸਭ ਤੋਂ ਉੱਚੇ | ਰੂਸ ਅਤੇ ਅਮਰੀਕਾ ਇਕੱਠੇ ਲੱਗਭੱਗ ਕੋਈ ਕਾਰੋਬਾਰ ਨਹੀਂ ਕਰਦੇ ਹਨ |” ਟਰੰਪ ਨੇ ਹੋਰ ਕਿਹਾ : ”ਮੈਨੂੰ ਕੋਈ ਪਰਵਾਹ ਨਹੀਂ ਕਿ ਭਾਰਤ ਰੂਸ ਨਾਲ ਕੀ ਕਰਦਾ ਹੈ¢ ਮੈਨੂੰ ਇਸ ਦੀ ਵੀ ਕੋਈ ਪਰਵਾਹ ਨਹੀਂ ਕਿ ਉਹ ਇਕੱਠੇ ਆਪਣੇ ਬੇਜਾਨ ਅਰਥਚਾਰਿਆਂ ਨੂੰ ਕਿਵੇਂ ਡੇਗ ਸਕਦੇ ਹਨ |”
ਇਸੇ ਦੌਰਾਨ ਟਰੰਪ ਨੇ ਪਾਕਿਸਤਾਨ ਨਾਲ ਇੱਕ ਵੱਡੇ ਵਪਾਰਕ ਸਮਝÏਤੇ ਦਾ ਐਲਾਨ ਕੀਤਾ¢ਇਸ ਸਮਝÏਤੇ ਤਹਿਤ ਅਮਰੀਕਾ ਤੇ ਪਾਕਿਸਤਾਨ ਮਿਲ ਕੇ ਪਾਕਿਸਤਾਨ ਦੇ ਵੱਡੇ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ¢ ਟਰੰਪ ਨੇ ਇਹ ਵੀ ਕਿਹਾ ਕਿ ‘ਸ਼ਾਇਦ ਇੱਕ ਦਿਨ’ ਪਾਕਿਸਤਾਨ ਭਾਰਤ ਨੂੰ ਤੇਲ ਵੇਚ ਸਕਦਾ ਹੈ¢ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੈਟਫਾਰਮ ਟਰੁਥ ਸੋਸ਼ਲ ‘ਤੇ ਇੱਕ ਪੋਸਟ ਵਿਚ ਕਿਹਾ, ”ਅਸੀਂ ਪਾਕਿਸਤਾਨ ਨਾਲ ਇਕ ਸਮਝÏਤਾ ਕੀਤਾ ਹੈ, ਜਿਸ ਤਹਿਤ ਪਾਕਿਸਤਾਨ ਤੇ ਅਮਰੀਕਾ ਮਿਲ ਕੇ ਉਸ ਦੇ ਤੇਲ ਭੰਡਾਰਾਂ ਨੂੰ ਵਿਕਸਤ ਕਰਨਗੇ¢ ਅਸੀਂ ਇਸ ਭਾਈਵਾਲੀ ਲਈ ਇੱਕ ਤੇਲ ਕੰਪਨੀ ਦੀ ਚੋਣ ਕਰ ਸਕਦੇ ਹਾਂ¢ ਕੀ ਪਤਾ, ਸ਼ਾਇਦ ਇੱਕ ਦਿਨ ਉਹ ਭਾਰਤ ਨੂੰ ਤੇਲ ਵੇਚਣਗੇ!”
ਟਰੰਪ ਨੇ ਇਹ ਵੀ ਦੱਸਿਆ ਕਿ ਉਨ੍ਹਾ ਕਈ ਮੁਲਕਾਂ ਦੇ ਆਗੂਆਂ ਨਾਲ ਵਪਾਰਕ ਸਮਝÏਤੇ ‘ਤੇ ਚਰਚਾ ਕੀਤੀ ਹੈ, ਜੋ ਅਮਰੀਕਾ ਨੂੰ ‘ਬੇਹੱਦ ਖੁਸ਼’ ਕਰਨਾ ਚਾਹੁੰਦੇ ਹਨ¢ ਉਨ੍ਹਾ ਕਿਹਾ, ”ਅਸੀਂ ਅੱਜ ਵ੍ਹਾਈਟ ਹਾਊਸ ਵਿਚ ਵਪਾਰਕ ਸਮਝÏਤਿਆਂ ਨੂੰ ਲੈ ਕੇ ਬਹੁਤ ਰੁੱਝੇ ਹੋਏ ਹਾਂ¢ ਮੈਂ ਕਈ ਮੁਲਕਾਂ ਦੇ ਆਗੂਆਂ ਨਾਲ ਗੱਲਬਾਤ ਕੀਤੀ ਹੈ, ਜੋ ਸਾਰੇ ਅਮਰੀਕਾ ਨੂੰ ਬਹੁਤ ਖੁਸ਼ ਕਰਨਾ ਚਾਹੁੰਦੇ ਹਨ¢ ਮੈਂ ਅੱਜ ਦੁਪਹਿਰ ਨੂੰ ਦੱਖਣ ਕੋਰੀਆਈ ਵਪਾਰ ਵਫ਼ਦ ਨੂੰ ਮਿਲਾਂਗਾ¢ ਦੱਖਣੀ ਕੋਰੀਆ ‘ਤੇ ਹੁਣ 25 ਫੀਸਦੀ ਟੈਰਿਫ ਹੈ, ਪਰ ਉਨ੍ਹਾਂ ਟੈਰਿਫ ਘੱਟ ਕਰਨ ਦੀ ਤਜਵੀਜ਼ ਦਿੱਤੀ ਹੈ¢ ਮੈਂ ਉਨ੍ਹਾਂ ਦੀ ਤਜਵੀਜ਼ ਨੂੰ ਸੁਣਨ ਲਈ ਬੇਕਰਾਰ ਹਾਂ |”
ਟਰੰਪ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਈ ਮੁਲਕ ਅਮਰੀਕਾ ਨੂੰ ਟੈਰਿਫ ਵਿੱਚ ਕਟÏਤੀ ਲਈ ਤਜਵੀਜ਼ ਦੇ ਰਹੇ ਹਨ¢ ਇਹ ਅਮਰੀਕਾ ਦੇ ਵਪਾਰ ਘਾਟੇ ਨੂੰ ਵੱਡੇ ਪੱਧਰ ‘ਤੇ ਘੱਟ ਕਰਨ ਵਿੱਚ ਮਦਦਗਾਰ ਹੋਵੇਗਾ¢ ਵਾਜਬ ਸਮੇਂ ‘ਤੇ ਪੂਰੀ ਰਿਪੋਰਟ ਜਾਰੀ ਕੀਤੀ ਜਾਵੇਗੀ¢ਇਸ ਮਾਮਲੇ ‘ਤੇ ਧਿਆਨ ਦੇਣ ਲਈ ਧੰਨਵਾਦ¢ ਅਮਰੀਕਾ ਨੂੰ ਮੁੜ ਤੋਂ ਮਹਾਨ ਬਣਾਵਾਂਗੇ!” ਉਧਰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਇਤਿਹਾਸਕ ਵਪਾਰਕ ਸਮਝÏਤੇ ਲਈ ਟਰੰਪ ਦਾ ਧੰਨਵਾਦ ਕੀਤਾ ਹੈ ਅਤੇ ਉਮੀਦ ਜਤਾਈ ਹੈ ਕਿ ਇਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਹਿਯੋਗ ਵਧੇਗਾ¢ ਪਾਕਿਸਤਾਨ ਲੰਬੇ ਸਮੇਂ ਤੋਂ ਆਪਣੇ ਤੱਟ ‘ਤੇ ਵੱਡੇ ਤੇਲ ਭੰਡਾਰ ਹੋਣ ਦਾ ਦਾਅਵਾ ਕਰਦਾ ਰਿਹਾ ਹੈ, ਪਰ ਉਨ੍ਹਾਂ ਭੰਡਾਰਾਂ ਦਾ ਲਾਭ ਉਠਾਉਣ ਲਈ ਕੋਈ ਤਰੱਕੀ ਨਹੀਂ ਹੋਈ ਹੈ¢ਉਹ ਆਪਣੀਆਂ ਊਰਜਾ ਲੋੜਾਂ ਪੂਰੀਆਂ ਕਰਨ ਲਈ ਮੱਧ ਪੂਰਬ ਤੋਂ ਤੇਲ ਦਰਾਮਦ ਕਰਦਾ ਹੈ¢





