ਸੀ ਬੀ ਆਈ ਅਫਸਰ ਨੇ ਦਬਾਅ ’ਚ ਖੁਦਕੁਸ਼ੀ ਕੀਤੀ : ਸਿਸੋਦੀਆ

0
269

ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸੋਮਵਾਰ ਕਿਹਾ ਕਿ ਸੀ ਬੀ ਆਈ ਦੇ ਇੱਕ ਅਧਿਕਾਰੀ ਨੇ ਇਸ ਕਰਕੇ ਖੁਦਕੁਸ਼ੀ ਕਰ ਲਈ, ਕਿਉਂਕਿ ਉਨ੍ਹਾ ਨੂੰ ਝੂਠੇ ਆਬਕਾਰੀ ਕੇਸ ਵਿਚ ਫਸਾਉਣ ਲਈ ਉਸ ’ਤੇ ਦਬਾਅ ਪਾਇਆ ਗਿਆ ਸੀ। ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਹਮਲੇ ਕਰਦਿਆਂ ਕਿਹਾ ਕਿ ਉਹ ਸਿਰਫ ਵਿਧਾਇਕਾਂ ਨੂੰ ਨਿਸ਼ਾਨਾ ਬਣਾ ਕੇ ਗੈਰ-ਭਾਜਪਾ ਸ਼ਾਸਤ ਸੂਬਿਆਂ ਦੀਆਂ ਸਰਕਾਰਾਂ ਨੂੰ ਅਸਥਿਰ ਕਰਨ ਬਾਰੇ ਸੋਚਦੇ ਹਨ।
ਸੀ ਬੀ ਆਈ ਨੇ ਪਿਛਲੇ ਸਾਲ ਨਵੰਬਰ ਵਿਚ ਸਾਹਮਣੇ ਆਈ ਦਿੱਲੀ ਆਬਕਾਰੀ ਨੀਤੀ ਨੂੰ ਬਣਾਉਣ ਅਤੇ ਲਾਗੂ ਕਰਨ ’ਚ ਕਥਿਤ ਬੇਨਿਯਮੀਆਂ ਦੀ ਜਾਂਚ ਲਈ ਐੱਫ ਆਈ ਆਰ ਦਰਜ ਕਰਨ ਤੋਂ ਬਾਅਦ ਪਿਛਲੇ ਮਹੀਨੇ ਸਿਸੋਦੀਆ ਦੀ ਰਿਹਾਇਸ਼ ’ਤੇ ਛਾਪਾ ਮਾਰਿਆ ਸੀ। ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੋਸ਼ ਲਾਇਆ-ਇੱਕ ਸੀ ਬੀ ਆਈ ਅਧਿਕਾਰੀ ’ਤੇ ਮੈਨੂੰ ਆਬਕਾਰੀ ਦੇ ਝੂਠੇ ਕੇਸ ’ਚ ਫਸਾਉਣ ਲਈ ਦਬਾਅ ਪਾਇਆ ਗਿਆ। ਉਹ ਮਾਨਸਿਕ ਦਬਾਅ ਨੂੰ ਝੱਲ ਨਹੀਂ ਕਰ ਸਕਿਆ ਅਤੇ ਦੋ ਦਿਨ ਪਹਿਲਾਂ ਉਸ ਨੇ ਖੁਦਕੁਸ਼ੀ ਕਰ ਲਈ। ਇਹ ਸੱਚਮੁੱਚ ਮੰਦਭਾਗਾ ਹੈ, ਮੈਂ ਬਹੁਤ ਦੁਖੀ ਹਾਂ। ਸੀ ਬੀ ਆਈ ਅਧਿਕਾਰੀ ਦੀ ਖੁਦਕੁਸ਼ੀ ’ਤੇ ਸਿਸੋਦੀਆ ਨੇ ਕਿਹਾ-ਮੈਂ ਪ੍ਰਧਾਨ ਮੰਤਰੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਅਫਸਰਾਂ ’ਤੇ ਇੰਨਾ ਦਬਾਅ ਕਿਉਂ ਪਾਇਆ ਜਾ ਰਿਹਾ ਹੈ ਕਿ ਉਹ ਅਜਿਹੇ ਸਖਤ ਕਦਮ ਚੁੱਕਣ ਲਈ ਮਜਬੂਰ ਹਨ। ਜੇਕਰ ਤੁਸੀਂ ਚਾਹੁੰਦੇ ਹੋ ਤਾਂ ਮੈਨੂੰ ਗਿ੍ਰਫਤਾਰ ਕਰੋ, ਪਰ ਆਪਣੇ ਅਫਸਰਾਂ ਦੇ ਪਰਵਾਰਾਂ ਨੂੰ ਬਰਬਾਦ ਨਾ ਕਰੋ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਕੇਂਦਰ ਕੋਲ ਇਕਲੌਤਾ ਕੰਮ ਸਿਰਫ ‘ਅਪਰੇਸ਼ਨ ਲੋਟਸ’ ਦਾ ਹੀ ਹੈ?

LEAVE A REPLY

Please enter your comment!
Please enter your name here