ਨਹਿਰ ’ਚ ਡਿੱਗਣ ਨਾਲ 11 ਮੌਤਾਂ

0
57

ਗੌਂਡਾ : ਯੂ ਪੀ ਦੇ ਗੌਂਡਾ ਜ਼ਿਲ੍ਹੇ ਵਿੱਚ ਐੱਸ ਯੂ ਵੀ ਸਰਯੂ ਨਹਿਰ ਵਿੱਚ ਡਿੱਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਜ਼ਖਮੀ ਹੋ ਗਏ। ਇਹ ਸਿਹਾਗਾਓਂ ਪਿੰਡ ਤੋਂ ਖੜਗਪੁਰ ਦੇ ਪਿ੍ਰਥਵੀਨਾਥ ਮੰਦਰ ਵਿੱਚ ਪਵਿੱਤਰ ਜਲ ਚੜ੍ਹਾਉਣ ਲਈ ਜਾ ਰਹੇ ਸਨ।
ਡਾਂਸ ਬਾਰ ’ਚ ਭੰਨਤੋੜ
ਮੁੰਬਈ : ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਮਨਸੇ) ਦੇ ਕਾਰਕੁਨਾਂ ਨੇ ਸਨਿੱਚਰਵਾਰ ਨਵੀਂ ਮੁੰਬਈ ਦੇ ਪਨਵੇਲ ਸਥਿਤ ‘ਨਾਈਟ ਰਾਈਡਰਜ਼ ਬਾਰ’ ਵਿੱਚ ਵੜ ਕੇ ਫਰਨੀਚਰ ਦੀ ਭੰਨਤੋੜ ਕੀਤੀ, ਸ਼ਰਾਬ ਦੀਆਂ ਬੋਤਲਾਂ ਤੋੜ ਦਿੱਤੀਆਂ ਤੇ ਜਾਇਦਾਦ ਨੂੰ ਭਾਰੀ ਨੁਕਸਾਨ ਪਹੁੰਚਾਇਆ। ‘ਮਨਸੇ’ ਦੇ ਇਕ ਅਹੁਦੇਦਾਰ ਨੇ ਨਾਂਅ ਨਸ਼ਰ ਨਾ ਕੀਤੇ ਜਾਣ ਦੀ ਸ਼ਰਤ ’ਤੇ ਕਿਹਾ, ‘ਛਤਰਪਤੀ ਸ਼ਿਵਾਜੀ ਮਹਾਰਾਜ ਦੀ ਪਵਿੱਤਰ ਧਰਤੀ ’ਤੇ ਡਾਂਸ ਬਾਰ ਲਈ ਕੋਈ ਥਾਂ ਨਹੀਂ। ਅਸੀਂ ਪਨਵੇਲ ਜਾਂ ਸੂਬੇ ਵਿੱਚ ਕਿਤੇ ਵੀ ਅਜਿਹੀ ਅਸ਼ਲੀਲਤਾ ਨੂੰ ਵਧਣ-ਫੁੱਲਣ ਨਹੀਂ ਦੇਵਾਂਗੇ।’
ਹਿਮਾਚਲ ’ਚ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ
ਸ਼ਿਮਲਾ : ਹਿਮਾਚਲ ਦੇ ਮੌਸਮ ਵਿਭਾਗ ਨੇ 6 ਅਗਸਤ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ ਦਿੱਤੀ ਹੈ। 4 ਅਤੇ 5 ਅਗਸਤ ਲਈ ਸੰਤਰੀ ਚੇਤਾਵਨੀ ਜਾਰੀ ਕੀਤੀ ਗਈ ਹੈ। 4 ਅਗਸਤ ਨੂੰ ਸਿਰਮੌਰ, ਕੁੱਲੂ, ਕਾਂਗੜਾ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਚੇਤਾਵਨੀ ਹੈ, ਜਦੋਂ ਕਿ ਹਮੀਰਪੁਰ, ਚੰਬਾ, ਮੰਡੀ, ਸ਼ਿਮਲਾ ਅਤੇ ਸੋਲਨ ਵਿੱਚ ਭਾਰੀ ਬਾਰਿਸ਼ ਲਈ ਪੀਲਾ ਅਲਰਟ ਰਹੇਗਾ। 5 ਅਗਸਤ ਨੂੰ ਕਾਂਗੜਾ, ਮੰਡੀ, ਸੋਲਨ ਅਤੇ ਸਿਰਮੌਰ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਲਈ ਸੰਤਰੀ ਅਲਰਟ ਰਹੇਗਾ, ਜਦੋਂ ਕਿ ਊਨਾ, ਹਮੀਰਪੁਰ, ਬਿਲਾਸਪੁਰ, ਚੰਬਾ, ਕੁੱਲੂ ਅਤੇ ਸ਼ਿਮਲਾ ਵਿੱਚ ਭਾਰੀ ਬਾਰਿਸ਼ ਲਈ ਪੀਲਾ ਅਲਰਟ ਰਹੇਗਾ। 6 ਅਗਸਤ ਨੂੰ ਕਾਂਗੜਾ, ਮੰਡੀ, ਸ਼ਿਮਲਾ ਅਤੇ ਸੋਲਨ ਵਿੱਚ ਭਾਰੀ ਬਾਰਿਸ਼ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ।