ਕਠੂਆ ਨੇੜੇ ਗੱਡੀ ਖਾਈ ’ਚ, ਫਿਰੋਜ਼ਪੁਰ ਦੇ 2 ਜਣਿਆਂ ਦੀ ਮੌਤ, 3 ਜ਼ਖਮੀ

0
137

ਫਿਰੋਜ਼ਪੁਰ (ਅਸ਼ੋਕ ਸ਼ਰਮਾ)-ਕਠੂਆ-ਬਸੋਹਲੀ ਰੋਡ ’ਤੇ ਕੈਨਥਾ ਮੋੜ (ਦੱਖਨਕਾ) ਨੇੜੇ ਐਤਵਾਰ ਦੁਪਹਿਰ ਪੌਣੇ ਇੱਕ ਵਜੇ ਐੱਕਸ ਯੂ ਵੀ ਖਾਈ ’ਚ ਡਿੱਗਣ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 3 ਗੰਭੀਰ ਜ਼ਖਮੀ ਗਏ। ਪੁਲਸ ਅਤੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਜੀ ਐੱਮ ਸੀ ਕਠੂਆ ਹਸਪਤਾਲ ਪਹੁੰਚਾਇਆ। ਗੱਡੀ ਵਿੱਚ ਸਵਾਰ ਸਾਰੇ ਪੰਜ ਜਣੇ ਫਿਰੋਜ਼ਪੁਰ ਦੇ ਸਨ। ਮਿ੍ਰਤਕਾਂ ਦੀ ਪਛਾਣ ਮਹਿੰਦਰ ਪਾਲ ਅਤੇ ਪਵਨ ਮਦਾਨ ਵਜੋਂ ਹੋਈ ਹੈ, ਜਦਕਿ ਜ਼ਖਮੀਆਂ ਦੀ ਪਛਾਣ ਫਿਰੋਜ਼ਪੁਰ ਦੇ ਅਨਿਲ ਮੋਂਗਾ, ਸੰਨੀ ਅਰੋੜਾ ਪੁੱਤਰ ਮਦਨ ਲਾਲ ਅਤੇ ਸੁਧੀਰ ਪੁੱਤਰ ਕਿਸ਼ਨ ਚੰਦ ਵਜੋਂ ਹੋਈ ਹੈ।