ਲੰਡਨ : 47 ਸਾਲਾ ਲਿਜ਼ ਟ੍ਰਸ ਬਰਤਾਨੀਆ ਦੀ ਨਵੀਂ ਪ੍ਰਧਾਨ ਮੰਤਰੀ ਹੋਵੇਗੀ। ਉਸ ਨੇ ਕੰਜ਼ਵੇਟਿਵ ਪਾਰਟੀ ਦੀ ਅੰਦਰੂਨੀ ਵੋਟਿੰਗ ਵਿਚ ਭਾਰਤੀ ਮੂਲ ਦੇ ਰਿਸ਼ੀ ਸੁਨਕ ਨੂੰ ਹਰਾ ਦਿੱਤਾ। ਦੱਖਣਪੰਥੀ ਲਿਜ਼ ਬੋਰਿਸ ਜੌਹਨਸਨ ਦੀ ਥਾਂ ਲਵੇਗੀ। ਉਸ ਨੂੰ ਬਰਤਾਨੀਆ ਦੀ ਸਿਆਸਤ ਵਿਚ ਫਾਇਰ ਬਰਾਂਡ ਆਗੂ ਵਜੋਂ ਜਾਣਿਆ ਜਾਂਦਾ ਹੈ। ਦੋ ਮਹੀਨੇ ਚੱਲੀ ਚੋਣ ਮੁਹਿੰਮ ਵਿਚ ਉਸ ਦਾ ਰਵੱਈਆ ਕਦੇ ਵੀ ਰੱਖਿਆਤਮਕ ਨਹੀਂ ਰਿਹਾ। ਜਿੱਤ ਦੇ ਐਲਾਨ ਤੋਂ ਬਾਅਦ ਲਿਜ਼ ਨੇ ਸੁਨਕ ਬਾਰੇ ਕਿਹਾਮੈਂ ਖੁਸ਼ਕਿਸਮਤ ਹਾਂ ਕਿ ਮੇਰੀ ਪਾਰਟੀ ਵਿਚ ਏਨੀ ਡੂੰਘੀ ਸੋਚ ਵਾਲੇ ਆਗੂ ਹਨ। ਪਰਵਾਰ ਤੇ ਦੋਸਤਾਂ ਦਾ ਵੀ ਸ਼ੁਕਰੀਆ।
ਲਿਜ਼ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੋਵੇਗੀ। ਉਸ ਤੋਂ ਪਹਿਲਾਂ ਮਾਰਗਰੇਟ ਥੈਚਰ ਤੇ ਥੇਰੇਸਾ ਰਹਿ ਚੁੱਕੀਆਂ ਹਨ। ਲਿਜ਼ ਮਾਰਗਰੇਟ ਥੈਚਰ ਨੂੰ ਆਪਣਾ ਆਦਰਸ਼ ਮੰਨਦੀ ਹੈ। ਚੋਣ ਵਿਚ ਲਿਜ਼ ਨੂੰ 81326 ਤੇ ਸੁਨਕ ਨੂੰ 60399 ਵੋਟਾਂ ਮਿਲੀਆਂ। ਕੁਲ 172437 ਵੋਟਾਂ ਸਨ। ਵੋਟਿੰਗ 82.6 ਫੀਸਦੀ ਹੋਈ ਸੀ ਤੇ 654 ਵੋਟਾਂ ਰੱਦ ਹੋ ਗਈਆਂ ਸਨ।
ਬਿ੍ਰਟਿਸ਼ ਮੀਡੀਆ ਦਾ ਕਹਿਣਾ ਹੈ ਪਤਨੀ ਅਕਸ਼ਤਾ ਕੋਲ ਬਿ੍ਰਟੇਨ ਦੀ ਨਾਗਰਿਕਤਾ ਨਾ ਹੋਣਾ ਸੁਨਕ ਦੀ ਹਾਰ ਦਾ ਕਾਰਨ ਬਣਿਆ। ਪਾਰਟੀ ਦੇ ਜ਼ਿਆਦਾਤਰ ਬਿ੍ਰਟਿਸ਼ ਮੈਂਬਰ ਆਪਣੇ ਹੀ ਦੇਸ਼ ਦੇ ਨਾਗਰਿਕ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਸਨ। ਚੋਣ ਪ੍ਰਚਾਰ ਦੌਰਾਨ ਇਕ ਦੋਸ਼ ਇਹ ਵੀ ਲੱਗਿਆ ਸੀ ਕਿ ਅਕਸ਼ਤਾ ਬਰਤਾਨਵੀ ਮਹਾਰਾਣੀ ਨਾਲੋਂ ਵੀ ਅਮੀਰ ਹੈ। ਉਸ ਕੋਲ 430 ਲੱਖ ਪੌਂਡ ਦੀ ਦੌਲਤ ਹੈ।