ਕੱਟੜਾ-ਅੰਮਿ੍ਰਤਸਰ ਸਣੇ ਤਿੰਨ ਹੋਰ ਵੰਦੇ ਭਾਰਤ ਟਰੇਨਾਂ ਸ਼ੁਰੂ

0
77

ਬੇਂਗਲੁਰੂ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਤਿੰਨ ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।
ਇਨ੍ਹਾਂ ਵਿੱਚੋਂ ਲੰਮੇ ਸਮੇਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਬੇਂਗਲੁਰੂ-ਬੇਲਾਗਵੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਪ੍ਰਧਾਨ ਮੰਤਰੀ ਨੇ ਨਿੱਜੀ ਤੌਰ ’ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ, ਜਦੋਂਕਿ ਸ੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ-ਅੰਮਿ੍ਰਤਸਰ ਅਤੇ ਅਜਨੀ (ਨਾਗਪੁਰ)-ਪੁਣੇ ਵੰਦੇ ਭਾਰਤ ਸੇਵਾਵਾਂ ਨੂੰ ਵਰਚੁਅਲੀ ਲਾਂਚ ਕੀਤਾ ਗਿਆ। ਬੇਂਗਲੁਰੂ-ਬੇਲਾਗਾਵੀ ਵੰਦੇ ਭਾਰਤ ਐਕਸਪ੍ਰੈੱਸ ਕਰਨਾਟਕ ਵਿੱਚ ਚੱਲਣ ਵਾਲੀ 11ਵੀਂ ਵੰਦੇ ਭਾਰਤ ਸੇਵਾ ਹੋਵੇਗੀ। ਇਹ 611 ਕਿੱਲੋਮੀਟਰ ਦਾ ਸਫਰ ਸਿਰਫ ਸਾਢੇ ਅੱਠ ਘੰਟਿਆਂ ਵਿੱਚ ਤੈਅ ਕਰੇਗੀ।