ਲੈਂਡ ਪੂ�ਿਗ ਨੀਤੀ ਵਾਪਸ ਲੈਣਾ ਕਿਸਾਨਾਂ ਤੇ ਲੋਕ ਸ਼ਕਤੀਆਂ ਦੀ ਜਿੱਤ : ਬੰਤ ਬਰਾੜ

0
78

ਚੰਡੀਗੜ੍ਹ : ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਨੀਤੀਆਂ ਤੇ ਕਾਰਵਾਈਆਂ ਨੂੰ ਉਦੋਂ ਮੂੰਹ ਦੀ ਖਾਣੀ ਪਈ, ਜਦੋਂ ਉਹ ਕਿਸਾਨਾਂ ਦੀ ਜ਼ਮੀਨ ਖੋਹ ਕੇ ਬਿਲਡਰਾਂ, ਕਾਰਪੋਰੇਟਾਂ ਨੂੰ ਦੇਣ ਵਾਲੀ ਲੈਂਡ ਪੂ�ਿਗ ਨੀਤੀ ਨੂੰ ਵਾਪਸ ਲੈਣ ਲਈ ਮਜਬੂਰ ਹੋ ਗਈ।
ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਇਸ ਜਿੱਤ ਉਤੇ ਕਿਸਾਨ ਜਥੇਬੰਦੀਆਂ ਅਤੇ ਉਹਨਾਂ ਨਾਲ ਖੜ੍ਹੀਆਂ ਕਿਸਾਨ ਹਿੱਤੂ ਜਮਹੂਰੀ ਤਾਕਤਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਕਿਸਾਨਾਂ ਦੇ ਸਾਂਝੇ ਅੰਦੋਲਨਕਾਰੀ ਸੰਘਰਸ਼ ਨੇ ਕੇਜਰੀਵਾਲ ਨੂੰ, ਜਿਸ ਨੇ ਭਾਜਪਾ ਸਰਕਾਰ ਦੇ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਅਤੇ ਉਹਨਾਂ ਦੇ ਸ਼ਿਕੰਜੇ ਵਿਚ ਆਈ ਪੰਜਾਬ ਸਰਕਾਰ ਨੂੰ ਉਵੇਂ ਹੀ ਮਾਤ ਦਿੱਤੀ ਹੈ, ਜਿਵੇਂ ਉਹਨਾਂ ਮੋਦੀ ਸਰਕਾਰ ਦੇ ਕੇਜਰੀਵਾਲ ਸਮਰਥਿਤ ਤਿੰਨ ਕਾਲੇ ਕਾਨੂੰਨਾਂ ਨੂੰ ਮਾਤ ਦਿੱਤੀ ਸੀ ਅਤੇ ਕੇਂਦਰ ਨੂੰ ਕਈ ਸਾਲ ਚੱਲੇ ਜ਼ਬਰਦਸਤ ਕਿਸਾਨ ਅੰਦੋਲਨ ਅੱਗੇ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਹੋਣਾ ਪਿਆ ਸੀ। ਸਾਥੀ ਬਰਾੜ ਨੇ ਕਿਹਾ ਕਿ ਦਿੱਲੀ ਵਿਚ ਹਾਰ ਕੇ ਕੇਜਰੀਵਾਲ ਅਤੇ ਉਹਨਾ ਦੇ ਸਾਥੀ ਪੰਜਾਬ ਵਿਚ ਨਾ ਕੇਵਲ ਦਖਲ ਦੇ ਰਹੇ ਹਨ, ਸਗੋਂ ਅਮਲ ਵਿਚ ਪੰਜਾਬ ਸਰਕਾਰ ਨੂੰ ਹੀ ਚਲਾ ਰਹੇ ਹਨ ਅਤੇ ਲੋਕ ਵਿਰੋਧੀ ਫੈਸਲੇ ਲੈ ਰਹੇ ਹਨ ਅਤੇ ਲੱਖਾਂ ਦਾ ਖਰਚਾ ਪੰਜਾਬ ਦੇ ਲੋਕਾਂ ਸਿਰੋਂ ਲੈ ਰਹੇ ਹਨ। ਪੰਜਾਬ ਦੇ ਲੋਕ ਇਸ ਧੱਕੜ ਦਖਲਅੰਦਾਜ਼ੀ ਨੂੰ ਨਾਪਸੰਦ ਕਰਦੇ ਹਨ ਅਤੇ ਬਰਦਾਸ਼ਤ ਨਹੀਂ ਕਰਨਗੇ।
ਉਹਨਾ ਮੰਗ ਕੀਤੀ ਕਿ ਬਿੱਲ ਵਾਪਸ ਲੈਣ ਦੇ ਫੈਸਲੇ ਬਾਰੇ ਵਿਧਾਨ ਸਭਾ ਵਿਚ ਬਕਾਇਦਾ ਪਾਸ ਕੀਤਾ ਜਾਵੇ ਅਤੇ ਨੋਟੀਫਿਕੇਸ਼ਨ ਨੂੰ ਰੱਦ ਕੀਤਾ ਜਾਵੇ. ਨਾਲ ਹੀ ਉਨ੍ਹਾ ਕਿਸਾਨ ਜਥੇਬੰਦੀਆਂ ਅਤੇ ਪੰਜਾਬ ਦੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਹੈ।