ਭੋਪਾਲ : ਕਿਸੇ ਵੇਲੇ ਪ੍ਰਧਾਨ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਮੰਨੇ ਜਾਂਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਭਾਜਪਾ ਦੀ ਸਭ ਤੋਂ ਵੱਡੀ ਬਾਡੀ ‘ਸੰਸਦੀ ਬੋਰਡ’ ਤੋਂ ਬਾਹਰ ਕਰਨ ਤੋਂ ਬਾਅਦ ਮੱਧ ਪ੍ਰਦੇਸ਼ ਵਿਚ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਚੌਹਾਨ ਨੂੰ ਬਾਹਰ ਕਰਕੇ ਇਹ ਇਸ਼ਾਰਾ ਕਰ ਦਿੱਤਾ ਗਿਆ ਹੈ ਕਿ ਉਨ੍ਹਾ ਦਾ ਭਵਿੱਖ ਸੂਬੇ ਤੱਕ ਹੀ ਸੀਮਤ ਰਹੇਗਾ। ਇਸ ਤੋਂ ਬਾਅਦ ਉਨ੍ਹਾ ਦੇ ਪਾਰਟੀ ਵਿਚਲੇ ਵਿਰੋਧੀ ਸਰਗਰਮ ਹੋ ਗਏ ਹਨ।
ਪੰਚਾਇਤ ਤੇ ਪੇਂਡੂ ਵਿਕਾਸ ਮੰਤਰੀ ਮਹਿੰਦਰ ਸਿੰਘ ਸਿਸੋਦੀਆ ਨੇ 9 ਅਗਸਤ ਨੂੰ ਮੰਗ ਕੀਤੀ ਕਿ ਐੱਸ ਪੀ ਰਾਜੇਸ਼ ਸਿੰਘ ਚੰਦੇਲ ਨੂੰ ਬਦਲਿਆ ਜਾਵੇ, ਕਿਉਕਿ ਉਸ ਨੇ ਉਸ ਦੀ ਮਨਜ਼ੂਰੀ ਲਏ ਬਿਨਾਂ ਪੁਲਸ ਇੰਸਪੈਕਟਰਾਂ ਦੇ ਤਬਾਦਲੇ ਕੀਤੇ। ਇਸ ਤੋਂ ਸਿਸੋਦੀਆ ਨੇ ਮੁੱਖ ਸਕੱਤਰ ਇਕਬਾਲ ਸਿੰਘ ਬੈਂਸ ’ਤੇ ਦੋਸ਼ ਲਾਇਆ ਕਿ ਸੂਬੇ ਵਿਚ ਅਫਸਰਸ਼ਾਹੀ ਬੇਕਾਬੂ ਹੋਈ ਪਈ ਹੈ। ਦੋ ਸਤੰਬਰ ਨੂੰ ਦੋ ਮਹਾਂਰਥੀਆਂ ਜਿਓਤਿਰਦਿੱਤਿਆ ਸਿੰਧੀਆ ਤੇ ਕੈਲਾਸ਼ ਵਿਜੇਵਰਗੀਆ, ਜਿਨ੍ਹਾਂ ਦੀ ਚੌਹਾਨ ਨਾਲ ਖਾਸ ਨਹੀਂ ਬਣਦੀ, ਨੇ ਇੰਦੌਰ ਵਿਚ ਆਪਸੀ ਮੋਹ ਦਾ ਜਨਤਕ ਮੁਜ਼ਾਹਰਾ ਕੀਤਾ। ਸਿੰਧੀਆ ਵਿਜੇਵਰਗੀਆ ਦੇ ਸ਼ਹਿਰ ਇੰਦੌਰ ਮੱਧ ਪ੍ਰਦੇਸ਼ �ਿਕਟ ਬੋਰਡ ਦੇ ਸਾਲਾਨਾ ਈਵੈਂਟ ਵਿਚ ਹਿੱਸਾ ਲੈਣ ਗਏ ਸਨ। ਉਹ ਵਿਜੇਵਰਗੀਆ ਕੋਲ ਗਏ ਤੇ ਉਨ੍ਹਾ ਨਾਲ ਮੰਚ ਸਾਂਝਾ ਕਰਨ ਦੀ ਬੇਨਤੀ ਕੀਤੀ। ਕੁਝ ਦਿਨ ਪਹਿਲਾਂ ਆਪਣੇ ਬੇਟੇ ਮਹਾਆਰਯਮਨ ਸਿੰਧੀਆ ਨਾਲ ਉਜੈਨ ਦੌਰੇ ਦੌਰਾਨ ਵੀ ਸਿੰਧੀਆ ਇੰਦੌਰ ਵਿਚ ਵਿਜੇਵਰਗੀਆ ਦੇ ਘਰ ਪਹੁੰਚ ਗਏ ਸਨ।
ਚੌਹਾਨ ਖਿਲਾਫ ਇਕ ਹੋਰ ਫਰੰਟ ਜਨ-ਸਿਹਤ ਤੇ ਇੰਜੀਨੀਅਰਿੰਗ ਰਾਜ ਮੰਤਰੀ ਬਿ੍ਰਜੇਂਦਰ ਸਿੰਘ ਯਾਦਵ ਨੇ ਖੋਲ੍ਹ ਦਿੱਤਾ, ਜਦੋਂ ਉਨ੍ਹਾ ਨਿਯੁਕਤੀਆਂ ਵਿਚ ਬੇਨੇਮੀਆਂ ਦਾ ਦੋਸ਼ ਲਾਉਦਿਆਂ ਸਟੇਟ ਕੋਆਪ੍ਰੇਟਿਵ ਸੁਸਾਇਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਅਸ਼ੋਕ ਨਗਰ ਦੇ ਡੀ ਸੀ ਦੀ ਜਾਂਚ ਦੀ ਮੰਗ ਕਰ ਦਿੱਤੀ। ਸਿਸੋਦੀਆ ਤੇ ਯਾਦਵ ਸਿੰਧੀਆ ਦੇ ਵਫਾਦਾਰ ਮੰਨੇ ਜਾਂਦੇ ਹਨ। ਇਹ ਉਨ੍ਹਾਂ 22 ਵਿਧਾਇਕਾਂ ਵਿਚ ਸ਼ਾਮਲ ਸਨ, ਜਿਨ੍ਹਾਂ 2020 ਵਿਚ ਕਾਂਗਰਸ ਤੋਂ ਭਾਜਪਾ ਵਿਚ ਛਾਲ ਮਾਰ ਕੇ ਕਮਲਨਾਥ ਦੀ ਕਾਂਗਰਸ ਸਰਕਾਰ ਉਲਟਾ ਦਿੱਤੀ ਸੀ।
ਹੁਣ ਇਹ ਖਬਰਾਂ ਲੀਕ ਹੋਈਆਂ ਹਨ ਕਿ ਜਨਰਲ ਆਡਿਟ ਰਿਪੋਰਟ ਵਿਚ ਮਹਿਲਾ ਤੇ ਬਾਲ ਵਿਕਾਸ ਵਿਭਾਗ ਵਿਚ ਫਰਾਡ ਦੀ ਗੱਲ ਕਹੀ ਗਈ ਹੈ। ਇਹ ਵਿਭਾਗ ਮੁੱਖ ਮੰਤਰੀ ਦੀ ਸਿੱਧੀ ਨਿਗਰਾਨੀ ਹੇਠ ਹੈ।
ਚੌਹਾਨ ਨੇ ਅਜੇ ਤੱਕ ਆਪਣੇ ਪੱਤੇ ਸ਼ੋਅ ਨਹੀਂ ਕੀਤੇ। ਸੰਸਦੀ ਬੋਰਡ ਵਿਚੋਂ ਕੱਢੇ ਜਾਣ ਤੋਂ ਬਾਅਦ ਉਨ੍ਹਾ ਕਿਹਾ ਸੀਜੇ ਪਾਰਟੀ ਮੈਨੂੰ ਦਰੀਆਂ ਵਿਛਾਉਣ ਦਾ ਕੰਮ ਦਿੰਦੀ ਹੈ ਤਾਂ ਮੈਂ ਰਾਸ਼ਟਰ ਦੇ ਹਿੱਤ ਵਿਚ ਉਹ ਵੀ ਕਰਨ ਲਈ ਤਿਆਰ ਹਾਂ। ਮੈਨੂੰ ਜੈਤ (ਜੱਦੀ ਪਿੰਡ) ਵਿਚ ਰਹਿਣ ਲਈ ਕਿਹਾ ਜਾਵੇਗਾ ਤਾਂ ਮੈਂ ਚਲਾ ਜਾਵਾਂਗਾ। ਜੇ ਪਾਰਟੀ ਮੈਨੂੰ ਭੋਪਾਲ ਵਿਚ ਰੱਖਣਾ ਚਾਹੇਗੀ ਤਾਂ ਮੈਂ ਉਸ ਦੀਆਂ ਹਦਾਇਤਾਂ ਮੁਤਾਬਕ ਕੰਮ ਕਰਦਾ ਰਹਾਂਗਾ। ਸਿਆਸਤ ਵਿਚ ਨਿੱਜੀ ਲਾਲਸਾ ਨਹੀਂ ਹੋਣੀ ਚਾਹੀਦੀ।