50 ਸਕੂਲਾਂ ਨੂੰ ਧਮਕੀਆਂ

0
98

ਨਵੀਂ ਦਿੱਲੀ : ਕੌਮੀ ਰਾਜਧਾਨੀ ਦੇ ਕਰੀਬ 50 ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਪੁਲਸ ਤੇ ਹੋਰ ਐਮਰਜੈਂਸੀ ਏਜੰਸੀਆਂ ਨੇ ਫੌਰੀ ਤਲਾਸ਼ੀ ਮੁਹਿੰਮ ਵਿੱਢ ਦਿੱੱਤੀ। ਜਿਨ੍ਹਾਂ ਸਕੂਲਾਂ ਨੂੰ ਧਮਕੀਆਂ ਮਿਲੀਆਂ ਹਨ ਉਨ੍ਹਾਂ ਵਿੱਚ ਦਵਾਰਕਾ ਦਾ ਰਾਹੁਲ ਮਾਡਲ ਸਕੂਲ ਤੇ ਮੈਕਸਫੋਰਟ ਸਕੂਲ ਅਤੇ ਮਾਲਵੀਆ ਨਗਰ ਵਿੱਚ ਐੱਸ ਕੇ ਵੀ ਅਤੇ ਪ੍ਰਸਾਦ ਨਗਰ ਵਿੱਚ ਆਂਧਰਾ ਸਕੂਲ ਸ਼ਾਮਲ ਹਨ। 18 ਅਗਸਤ ਨੂੰ 32 ਸਕੂਲਾਂ ਨੂੰ ਧਮਕੀਆਂ ਮਿਲੀਆਂ ਸਨ, ਜੋ ਬਾਅਦ ਵਿੱਚ ਝੂਠੀਆਂ ਸਾਬਤ ਹੋਈਆਂ।
ਮਹਿਲਾ ਸਣੇ 4 ਪ੍ਰਵਾਸੀ ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ
ਝੱਜਰ : ਬਹਾਦਰਗੜ੍ਹ ਸਬ-ਡਵੀਜ਼ਨ ਅਧੀਨ ਨੀਲੋਠੀ ਪਿੰਡ ਨੇੜੇ ਬੁੱਧਵਾਰ ਵੱਡੇ ਤੜਕੇ ਕੇ ਐੱਮ ਪੀ ਐਕਸਪ੍ਰੈਸਵੇਅ ’ਤੇ ਪਿਕਅੱਪ ਗੱਡੀ ਦੀ ਕੈਂਟਰ ਨਾਲ ਟੱਕਰ ਵਿੱਚ ਇਕ ਮਹਿਲਾ ਸਣੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 32 ਜ਼ਖਮੀ ਹੋ ਗਏ। ਜ਼ਖਮੀਆਂ, ਜਿਨ੍ਹਾਂ ਵਿਚ ਕੁੱਝ ਬੱਚੇ ਵੀ ਸ਼ਾਮਲ ਹਨ, ਨੂੰ ਰੋਹਤਕ ਦੇ ਪੀ ਜੀ ਆਈ ਰੈਫਰ ਕਰਨਾ ਪਿਆ। ਕੈਂਟਰ ਡਰਾਈਵਰ ਨੂੰ ਵੀ ਹਾਦਸੇ ਵਿੱਚ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਹਨ। ਪਰਵਾਸੀ ਮਜ਼ਦੂਰਾਂ ਦਾ ਸਮੂਹ ਪਿਕਅੱਪ ਗੱਡੀ ਵਿੱਚ ਯੂ ਪੀ ਤੋਂ ਮਹਿੰਦਰਗੜ੍ਹ ਜਾ ਰਿਹਾ ਸੀ।
ਦਿੱਲੀ ’ਚ ਇਮਾਰਤ ਡਿੱਗਣ ਨਾਲ 3 ਮਜ਼ਦੂਰਾਂ ਦੀ ਮੌਤ
ਨਵੀਂ ਦਿੱਲੀ : ਕੇਂਦਰੀ ਦਿੱਲੀ ਦੇ ਦਰਿਆਗੰਜ ਵਿੱਚ ਸਦਭਾਵਨਾ ਪਾਰਕ ਨੇੜੇ ਬੁੱਧਵਾਰ ਇਮਾਰਤ ਡਿੱਗਣ ਕਾਰਨ 3 ਜਣਿਆਂ ਦੀ ਮੌਤ ਹੋ ਗਈ। ਮਿ੍ਰਤਕ ਜ਼ੁਬੈਰ, ਗੁਲਸਾਗਰ ਅਤੇ ਤੌਫੀਕ ਮਜ਼ਦੂਰ ਸਨ।
ਰਾਧਾ�ਿਸ਼ਨਨ ਵੱਲੋਂ ਕਾਗਜ਼ ਦਾਖਲ
ਨਵੀਂ ਦਿੱਲੀ : ਸੱਤਾਧਾਰੀ ਐੱਨ ਡੀ ਏ ਗੱਠਜੋੜ ਦੇ ਉਮੀਦਵਾਰ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀ ਪੀ ਰਾਧਾਕਿ੍ਰਸ਼ਨਨ ਨੇ ਬੁੱਧਵਾਰ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਦੇ ਨਾਲ 9 ਸਤੰਬਰ ਨੂੰ ਹੋਣ ਵਾਲੀ ਚੋਣ ਲਈ ਮੰਚ ਤਿਆਰ ਹੋ ਗਿਆ ਹੈ। ਰਾਧਾਕਿ੍ਰਸ਼ਨਨ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਐੱਨ ਡੀ ਏ ਦੇ ਸੀਨੀਅਰ ਆਗੂ ਵੀ ਸਨ। ਆਪੋਜ਼ੀਸ਼ਨ ਪਾਰਟੀਆਂ ਨੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਬੀ. ਸੁਦਰਸ਼ਨ ਰੈਡੀ ਨੂੰ ਉਮੀਦਵਾਰ ਐਲਾਨਿਆ ਹੈ।