ਗੁਹਾਟੀ : ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਅਸਾਮ ਵਿੱਚ ਅਠਾਰਾਂ ਸਾਲ ਤੋਂ ਉਤੇ ਵਾਲਿਆਂ ਦਾ ਨਵਾਂ ਆਧਾਰ ਕਾਰਡ ਨਹੀਂ ਬਣੇਗਾ। ਇਹ ਫੈਸਲਾ ਗੈਰਕਾਨੂੰਨੀ ਪਰਵਾਸ ਰੋਕਣ ਲਈ ਕੀਤਾ ਗਿਆ ਹੈ।
ਉਨ੍ਹਾਂ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਦੱਸਿਆ ਕਿ ਜੇ ਕਿਸੇ ਦਾ ਹਾਲੇ ਤੱਕ ਆਧਾਰ ਕਾਰਡ ਨਹੀਂ ਬਣਿਆ ਹੈ ਤਾਂ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿਰਫ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇਗਾ। ਹਾਲਾਂਕਿ, 18 ਸਾਲ ਤੋਂ ਵੱਧ ਉਮਰ ਦੇ ਕਬੀਲਿਆਂ, ਅਨੁਸੂਚਤ ਜਾਤੀਆਂ ਅਤੇ ਅਨੁਸੂਚਤ ਜਨ ਜਾਤੀਆਂ ਦੇ ਲੋਕ ਅਗਲੇ ਇੱਕ ਸਾਲ ਤੱਕ ਆਧਾਰ ਕਾਰਡ ਬਣਾ ਸਕਣਗੇ।




