ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਸ਼ੁੱਕਰਵਾਰ ਕਿਹਾ ਕਿ ਉਨ੍ਹਾਂ ਦਾ ਮੁਲਕ ਕਸ਼ਮੀਰ ਤੇ ਹੋਰ ਸਾਰੇ ਮੁੱਦਿਆਂ ’ਤੇ ਭਾਰਤ ਨਾਲ ਵਿਆਪਕ ਗੱਲਬਾਤ ਵਾਸਤੇ ਤਿਆਰ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਰ ਨੇ ਕਿਹਾ ਕਿ ਗੱਲਬਾਤ, ਜਦੋਂ ਵੀ ਹੋਵੇਗੀ, ਸਿਰਫ ਕਸ਼ਮੀਰ ’ਤੇ ਹੀ ਨਹੀਂ, ਸਗੋਂ ਸਾਰੇ ਮੁੱਦਿਆਂ ’ਤੇ ਹੋਵੇਗੀ। ਭਾਰਤ ਸਪੱਸ਼ਟ ਕਰ ਚੁੱਕਾ ਹੈ ਕਿ ਉਹ ਸਿਰਫ ਮਕਬੂਜ਼ਾ ਕਸ਼ਮੀਰ ਨੂੰ ਵਾਪਸ ਲੈਣ ਅਤੇ ਅੱਤਵਾਦ ਦੇ ਮੁੱਦੇ ’ਤੇ ਹੀ ਗੱਲਬਾਤ ਕਰੇਗਾ। ਡਾਰ ਨੇ ਜ਼ੋਰ ਦੇ ਕੇ ਕਿਹਾ ਕਿ ਪਾਕਿਸਤਾਨ ਨੇ ਸ਼ੁਰੂ ਤੋਂ ਹੀ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਭਾਰਤ ਨਾਲ ਗੱਲਬਾਤ ਕਿਸੇ ਇੱਕ-ਨੁਕਾਤੀ ਏਜੰਡੇ ’ਤੇ ਨਹੀਂ ਹੋਵੇਗੀ।


