ਨਵੀਂ ਦਿੱਲੀ : ਸਾਊਦੀ ਅਰਬ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਆਪਣੀ ਅਹਿਮ ਪੂਰਬ-ਪੱਛਮ ਪਾਈਪਲਾਈਨ ‘ਤੇ ਹੋਏ ਹਮਲੇ ਤੋਂ ਬਾਅਦ ਅਗਲੇ ਹੁਕਮਾਂ ਤੱਕ ਭਾਰਤੀ ਰਿਫਾਇਨਰੀਆਂ ਨੂੰ ਕੱਚੇ ਤੇਲ ਦੀ ਸਪਲਾਈ ਰੋਕ ਦਿੱਤੀ ਹੈ। ਇਸ ਮਾਮਲੇ ਨਾਲ ਜੁੜੇ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਅਰਬ ਪ੍ਰਾਇਦੀਪ ਵਿੱਚ 1,200 ਕਿਲੋਮੀਟਰ ਤੱਕ ਫੈਲੀ ਪੂਰਬ-ਪੱਛਮੀ ਪਾਈਪਲਾਈਨ ‘ਤੇ ਇਰਾਨ ਵੱਲੋਂ ਸਮਰਥਨ ਪ੍ਰਾਪਤ ਇਰਾਕੀ ਲੜਾਕੂਆਂ ਦੇ ਡਰੋਨ ਹਮਲਿਆਂ ਤੋਂ ਬਾਅਦ ਵੀਰਵਾਰ ਨੂੰ ਬੰਦ ਕਰ ਦਿੱਤਾ ਗਿਆ ਸੀ।
ਸਾਊਦੀ ਅਰਬ ਦੇ ਊਰਜਾ ਅਤੇ ਨਾਗਰਿਕ ਬੁਨਿਆਦੀ ਢਾਂਚੇ ਨੂੰ ਪੱਛਮੀ ਲਾਲ ਸਾਗਰ ਤੱਟ ਦੇ ਨਾਲ ਯਮਨ ਵਿੱਚ ਸਥਿਤ ਹੂਤੀ ਬਾਗ਼ੀਆਂ ਵੱਲੋਂ ਕਈ ਹਮਲਿਆਂ ‘ਚ ਨਿਸ਼ਾਨਾ ਬਣਾਇਆ ਗਿਆ ਹੈ।
ਹੂਤੀ ਵੱਲੋਂ ਲਾਲ ਸਾਗਰ ਵਿੱਚ ਸਾਊਦੀ ਜਹਾਜ਼ਾਂ ‘ਤੇ ਹਮਲੇ ਕਰਨ ਦੀ ਧਮਕੀ ਦਿੱਤੀ ਹੈ, ਜਿਸ ਕਾਰਨ ਇਸ ਮਹੀਨੇ ਦੇ ਸ਼ੁਰੂ ਵਿੱਚ ਲੰਡਨ ‘ਚ ਤੇਲ ਦੀਆਂ ਕੀਮਤਾਂ 100 ਅਮਰੀਕੀ ਡਾਲਰ ਪ੍ਰਤੀ ਬੈਰਲ ਤੋਂ ਪਾਰ ਹੋ ਗਈਆਂ ਹਨ।


