ਹੈਲੀਕਾਪਟਰ ਲੋਕਾਂ ਹਵਾਲੇ

0
40

ਗੁਰਦਾਸਪੁਰ (ਜਨਕ ਮਹਾਜਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਦੀਨਾਨਗਰ ਦੇ ਬਹਿਰਾਮਪੁਰ ਇਲਾਕੇ ਦਾ ਦੌਰਾ ਕੀਤਾ। ਉਨ੍ਹਾ ਕਿਹਾ ਕਿ ਧਿਆਨ ਵਿੱਚ ਆਇਆ ਹੈ ਕਿ ਬਹੁਤ ਸਾਰੇ ਪਿੰਡਾਂ ਵਿੱਚ ਲੋਕ ਘਰਾਂ ਤੋਂ ਬਾਹਰ ਵੀ ਨਿਕਲ ਨਹੀਂ ਪਾ ਰਹੇ ਅਤੇ ਬਿਨਾਂ ਰਾਸ਼ਨ ਛੋਟੇ ਬੱਚਿਆਂ ਨਾਲ ਘਰਾਂ ਦੀਆਂ ਛੱਤਾਂ ’ਤੇ ਬੈਠੇ ਹਨ। ਜਿਨ੍ਹਾਂ ਲੋਕਾਂ ਨੇ 92 ਸੀਟਾਂ ਨਾਲ ਪਾਰਟੀ ਨੂੰ ਜਿਤਾ ਕੇ ਉਨ੍ਹਾ ਨੂੰ ਹੈਲੀਕਾਪਟਰ ਦਿੱਤਾ ਸੀ, ਉਹ ਹੈਲੀਕਾਪਟਰ ਉਹ ਲੋਕਾਂ ਨੂੰ ਸੌਂਪ ਰਹੇ ਹਨ। ਉਨ੍ਹਾ ਕਿਹਾ ਕਿ ਹੈਲੀਕਾਪਟਰ ਰਾਹੀਂ ਲੋਕਾਂ ਨੂੰ ਪਾਣੀ, ਦੁੱਧ ਅਤੇ ਹੋਰ ਰਾਸ਼ਨ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾ ਕਿਹਾ ਕਿ ਉਹ ਖੁਦ ਕਾਰ ’ਤੇ ਵਾਪਸ ਚਲੇ ਜਾਣਗੇ।