ਮਾਧੋਪੁਰ ਹੈੱਡ ਵਰਕਸ ਦੇ 4 ਗੇਟ ਟੁੱਟੇ

0
53

ਪਠਾਨਕੋਟ : ਜ਼ਿਲ੍ਹਾ ਪਠਾਨਕੋਟ ਦੇ ਮਾਧੋਪੁਰ ਹੈੱਡ ਵਰਕਸ ਦੇ ਚਾਰ ਗੇਟ ਟੁੱਟ ਗਏ ਹਨ।
ਇਸੇ ਦੌਰਾਨ ਗੇਟ ਦੀ ਰਿਪੇਅਰ ਕਰਦਾ ਇਕ ਮੁਲਾਜ਼ਮ ਪਾਣੀ ਦੀ ਲਪੇਟ ’ਚ ਆ ਕੇ ਰੁੜ੍ਹ ਗਿਆ, ਜਦੋਂਕਿ 50 ਦੇ ਕਰੀਬ ਮੁਲਾਜ਼ਮ ਉੱਥੇ ਫਸ ਗਏ, ਹਾਲਾਂਕਿ ਬਾਅਦ ’ਚ ਉਨ੍ਹਾਂ ਨੂੰ ਦੋ ਹੈਲੀਕਾਪਟਰਾਂ ਰਾਹੀਂ ਬਚਾਅ ਲਿਆ ਗਿਆ। ਇਨ੍ਹਾਂ ਵਿੱਚ ਐੱਸ ਡੀ ਓ ਤੇ ਐਕਸੀਅਨ ਵੀ ਸਨ। ਡੈਮ ਦੇ ਚਾਰ ਗੇਟ ਜਾਮ ਸਨ, ਜਿਨ੍ਹਾਂ ਦੀ ਮੁਲਾਜ਼ਮਾਂ ਵੱਲੋਂ ਮੁਰੰਮਤ ਕੀਤੀ ਜਾ ਰਹੀ ਸੀ, ਪਰ ਗੇਟ ਜਾਮ ਹੋਣ ਕਰਕੇ ਟੁੱਟ ਗਏ। ਗੇਟਾਂ ਦੇ ਟੁੱਟਣ ਕਾਰਨ ਹੁਣ ਪਾਣੀ ਲਗਾਤਾਰ ਨੀਵੇਂ ਪਾਸੇ ਵੱਲ ਵਹਿ ਰਿਹਾ ਹੈ, ਜਿਸ ਦਾ ਨੁਕਸਾਨ ਜ਼ਿਲ੍ਹਾ ਅੰਮਿ੍ਰਤਸਰ ਤੇ ਗੁਰਦਾਸਪੁਰ ਨੂੰ ਹੋ ਸਕਦਾ ਹੈ।