ਦੇਹਰਾਦੂਨ : ਉਤਰਾਖੰਡ ਦੇ ਪਿਥੌਰਾਗੜ੍ਹ ਦੇ ਈਲਾਗੜ੍ਹ ਖੇਤਰ ’ਚ ਧੌਲੀਗੰਗਾ ਪਾਵਰ ਪ੍ਰਾਜੈਕਟ ਦੇ ਕੰਮ ਦੌਰਾਨ ਜ਼ਮੀਨ ਖਿਸਕਣ ਕਾਰਨ ਆਮ ਅਤੇ ਐਮਰਜੈਂਸੀ ਸੁਰੰਗਾਂ ਬੰਦ ਹੋ ਗਈਆਂ, ਜਿਸ ਕਾਰਨ ਨੈਸ਼ਨਲ ਹਾਈਡਰੋਇਲੈੱਕਟਿ੍ਰਕ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 19 ਕਾਮੇ ਇੱਕ ਪਾਵਰ ਹਾਊਸ ਦੇ ਅੰਦਰ ਫਸ ਗਏ।
ਧਾਰਚੁਲਾ ਦੇ ਡੀ ਸੀ ਜਤਿੰਦਰ ਵਰਮਾ ਨੇ ਕਿਹਾ ਕਿ ਮਲਬਾ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ ਅਤੇ ਸ਼ਾਮ ਤੱਕ ਰਸਤਾ ਸਾਫ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਾਰੇ ਵਰਕਰ ਬਾਹਰ ਆ ਸਕਣਗੇ। ਉਨ੍ਹਾਂ ਕਿਹਾ ਕਿ ਮਲਬਾ ਲਗਾਤਾਰ ਡਿੱਗਣ ਦੇ ਬਾਵਜੂਦ ਸਰਹੱਦੀ ਸੜਕ ਸੰਗਠਨ ਦੀਆਂ ਜੇ ਸੀ ਬੀ ਮਸ਼ੀਨਾਂ ਦੀ ਮਦਦ ਨਾਲ ਰਾਹ ਸਾਫ ਕਰਨ ਦਾ ਕੰਮ ਜਾਰੀ ਹੈ। ਵਰਮਾ ਨੇ ਕਿਹਾ ਕਿ ਸਾਰੇ ਵਰਕਰ ਸੁਰੱਖਿਅਤ ਹਨ ਅਤੇ ਪਾਵਰ ਹਾਊਸ ਤੱਕ ਜਾਣ ਦਾ ਰਾਹ ਖੁੱਲ੍ਹਣ ਤੋਂ ਬਾਅਦ ਉਹ ਬਾਹਰ ਆ ਜਾਣਗੇ। ਉਨ੍ਹਾ ਕਿਹਾ ਕਿ ਬਿਜਲੀ ਪ੍ਰਾਜੈਕਟ ਤੋਂ ਬਿਜਲੀ ਉਤਪਾਦਨ ਆਮ ਵਾਂਗ ਜਾਰੀ ਹੈ।




