ਪੱਕੀ ਜ਼ਮਾਨਤ ਤੋਂ ਬਾਅਦ ਰਮਨ ਅਰੋੜਾ ਮੁੜ ਗਿ੍ਰਫਤਾਰ

0
136

ਜਲੰਧਰ : ਭਿ੍ਰਸ਼ਟਾਚਾਰ ਦੇ ਮਾਮਲੇ ’ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਬੁੱਧਵਾਰ ਰੈਗੂਲਰ ਜ਼ਮਾਨਤ ਮਿਲਣ ਦੇ ਇੱਕ ਦਿਨ ਬਾਅਦ ਰਾਮਾ ਮੰਡੀ ਪੁਲਸ ਨੇ ਜਲੰਧਰ ਸੈਂਟਰਲ ਦੇ ‘ਆਪ’ ਵਿਧਾਇਕ ਰਮਨ ਅਰੋੜਾ ਨੂੰ ਜਬਰੀ ਵਸੂਲੀ ਦੇ ਦੋਸ਼ ਵਿੱਚ ਗਿ੍ਰਫਤਾਰ ਕਰਕੇ ਸਥਾਨਕ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ। ਪੁਲਸ ਨੇ ਪੁੱਛਗਿੱਛ ਦੀਆਂ ਦਲੀਲਾਂ ਦੇ ਕੇ ਅਰੋੜਾ ਦਾ ਅਦਾਲਤ ਤੋਂ 3 ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ। ਇਸ ਮਾਮਲੇ ਵਿੱਚ ਪਾਰਕਿੰਗ ਠੇਕੇਦਾਰੀ ਦਾ ਕੰਮ ਕਰਦੇ ਰਮੇਸ਼ ਨੇ ਦੋਸ਼ ਲਗਾਇਆ ਹੈ ਕਿ ਵਿਧਾਇਕ ਨੇ ਉਸ ਨੂੰ ਡਰਾ-ਧਮਕਾ ਕੇ ਵਸੂਲੀ ਕੀਤੀ ਸੀ।