ਓਡੀਸ਼ਾ ’ਚ ‘ਗਊ ਭਗਤਾਂ’ ਵੱਲੋਂ ਦਲਿਤ ਦੀ ਲਿੰਚਿੰਗ

0
75

ਭੁਬਨੇਸ਼ਵਰ : ਓਡੀਸ਼ਾ ਦੇ ਦਿਓਗੜ੍ਹ ਜ਼ਿਲ੍ਹੇ ਵਿੱਚ ਗਊ ਹੱਤਿਆ ਦੇ ਸ਼ੱਕ ਵਿੱਚ ‘ਗਊ ਭਗਤਾਂ’ ਨੇ 35 ਸਾਲਾ ਦਲਿਤ ਦੀ ਹੱਤਿਆ ਕਰ ਦਿੱਤੀ ਤੇ ਉਸ ਦੇ ਸਾਥੀ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਪੁਲਸ ਥਾਣਾ ਰਿਆਮਲ ਦੇ ਪਿੰਡ ਕੁੰਦੀਜੂੜੀ ਵਿੱਚ ਬੁੱਧਵਾਰ ਵਾਪਰੀ ਇਸ ਘਟਨਾ ਦੇ ਸੰਬੰਧ ਵਿੱਚ ਪੁਲਸ ਨੇ 6 ਵਿਅਕਤੀ ਗਿ੍ਰਫਤਾਰ ਕੀਤੇ ਹਨ। ਮਿ੍ਰਤਕ ਦੀ ਪਛਾਣ ਕਿਸ਼ੋਰ ਚਮਾਰ ਤੇ ਜ਼ਖਮੀ ਦੀ ਗੌਤਮ ਨਾਇਕ ਵਜੋਂ ਹੋਈ ਹੈ। ਗੁਆਂਢੀ ਪਿੰਡ ਕੌਨਸਿੱਧੀਪਾ ਦੇ ਇਹ ਵਿਅਕਤੀ ਪਸ਼ੂਆਂ ਦੀ ਚਮੜੀ ਲਾਹੁਣ ਦਾ ਕੰਮ ਕਰਦੇ ਸਨ। ਪੁਲਸ ਨੇ ਦੱਸਿਆ ਕਿ ਲੋਕਾਂ ਦੇ ਗਰੁੱਪ ਨੇ ਇਨ੍ਹਾਂ ਨੂੰ ਆਪਣੇ ਪਿੰਡ ਨੇੜੇ ਗਊ ਦਾ ਚੰਮ ਲਾਹੁੰਦਿਆਂ ਦੇਖਿਆ। ਉੱਥੇ ਗਊ ਦਾ ਸਿਰ ਵੀ ਪਿਆ ਸੀ।
ਪੀੜਤ ਨੇ ਕਿਹਾ ਵੀ ਕਿ ਉਹ ਆਪਣੀ ਮਰੀ ਗਊ ਦਾ ਚੰਮ ਲਾਹ ਰਹੇ ਹਨ, ਪਰ ‘ਗਊ ਭਗਤਾਂ’ ਨੇ ਫਿਰ ਵੀ ਹਮਲਾ ਕਰ ਦਿੱਤਾ। ਕਿਸ਼ੋਰ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਨਾਇਕ ਨੇ ਭੱਜ ਕੇ ਜਾਨ ਬਚਾਈ।