ਰਾਹੁਲ ਨਿਕਲੇ ਭਾਰਤ ਜੋੜੋ ਯਾਤਰਾ ’ਤੇ

0
436

ਕੰਨਿਆਕੁਮਾਰੀ (ਤਾਮਿਲਨਾਡੂ) : ਰਾਹੁਲ ਗਾਂਧੀ ਨੇ ਕਈ ਸੀਨੀਅਰ ਨੇਤਾਵਾਂ ਨਾਲ ਵੀਰਵਾਰ ਸਵੇਰੇ ‘ਭਾਰਤ ਜੋੜੋ ਯਾਤਰਾ’ ਦੀ ਰਸਮੀ ਸ਼ੁਰੂਆਤ ਕੀਤੀ। ਪਾਰਟੀ ਇਸ ਯਾਤਰਾ ਨੂੰ ਵਿਸ਼ਾਲ ਜਨ ਸੰਪਰਕ ਮੁਹਿੰਮ ਦੱਸ ਰਹੀ ਹੈ ਅਤੇ ਸੰਗਠਨ ’ਚ ਜਾਨ ਪਾਉਣ ਦੀ ਉਮੀਦ ਕਰ ਰਹੀ ਹੈ। ਰਾਹੁਲ ਗਾਂਧੀ ਨੇ 118 ਹੋਰ ‘ਭਾਰਤ ਯਾਤਰੀਆਂ’ ਅਤੇ ਕਈ ਹੋਰ ਸੀਨੀਅਰ ਨੇਤਾਵਾਂ ਨਾਲ ਇਥੇ ਵਿਵੇਕਾਨੰਦ ਪੋਲੀਟੈਕਨਿਕ ਤੋਂ ਪਦਯਾਤਰਾ ਦੀ ਸ਼ੁਰੂਆਤ ਕੀਤੀ।
ਪਾਰਟੀ ਨੇ ਰਾਹੁਲ ਸਮੇਤ 119 ਨੇਤਾਵਾਂ ਨੂੰ ਭਾਰਤ ਯਾਤਰੀਆਂ ਦਾ ਨਾਂਅ ਦਿੱਤਾ ਹੈ, ਜੋ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਪਹੁੰਚਣਗੇ। ਇਹ ਕੁੱਲ 3570 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ।

LEAVE A REPLY

Please enter your comment!
Please enter your name here