ਸਵਾਰੀਆਂ ਦਾ ਬਚਾਅ ਰਿਹਾ

0
111

ਚੰਡੀਗੜ੍ਹ : ਸ਼ੁੱਕਰਵਾਰ ਸਵੇਰੇ 10:15 ਵਜੇ ਦੇ ਕਰੀਬ ਸੈਕਟਰ 17 ਨੇੜੇ ਸੀ ਟੀ ਯੂ ਦੀ ਇਲੈਕਟਿ੍ਰਕ ਬੱਸ ਮੋੜ ’ਤੇ ਪਲਟ ਗਈ। ਬੱਸ ਵਿੱਚ 15 ਤੋਂ 20 ਸਵਾਰੀਆਂ ਸਨ। ਉਨ੍ਹਾਂ ਨੂੰ ਬਾਹਰ ਕੱਢਣ ਲਈ ਪੁਲਸ ਕੁਝ ਹੀ ਮਿੰਟਾਂ ਵਿੱਚ ਪਹੁੰਚ ਗਈ। ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਡਰਾਈਵਰ ਨੇ ਦੱਸਿਆ ਕਿ ਜਦੋਂ ਉਹ ਮੋੜ ਕੱਟ ਰਿਹਾ ਸੀ ਤਾਂ ਤਕਨੀਕੀ ਨੁਕਸ ਕਾਰਨ ਬੱਸ ਨੇ ਅਚਾਨਕ ਰਫਤਾਰ ਫੜ ਲਈ, ਜਿਸ ਕਾਰਨ ਇਹ ਪਲਟ ਗਈ।
ਜੰਮੂ-ਸ੍ਰੀਨਗਰ ਸ਼ਾਹਰਾਹ ਚੌਥੇ ਦਿਨ ਵੀ ਬੰਦ ਰਿਹਾ
ਸ੍ਰੀਨਗਰ : ਜੰਮੂ-ਸ਼੍ਰੀਨਗਰ ਕੌਮੀ ਸ਼ਾਹਰਾਹ ਕਈ ਥਾਵਾਂ ’ਤੇ ਢਿੱਗਾਂ ਡਿੱਗਣ ਅਤੇ ਸੜਕ ਦੇ ਹਿੱਸਿਆਂ ਦੇ ਢਹਿ ਜਾਣ ਕਾਰਨ ਸ਼ੁੱਕਰਵਾਰ ਚੌਥੇ ਦਿਨ ਵੀ ਵਾਹਨਾਂ ਦੀ ਆਵਾਜਾਈ ਲਈ ਬੰਦ ਰਿਹਾ। ਹਾਲਾਂਕਿ, ਜੰਮੂ ਖੇਤਰ ਦੇ ਪੁੰਛ ਜ਼ਿਲ੍ਹੇ ਨੂੰ ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਨਾਲ ਜੋੜਨ ਵਾਲਾ ਅੰਤਰ-ਖੇਤਰੀ ਮੁਗਲ ਰੋਡ ਤਿੰਨ ਦਿਨਾਂ ਦੀ ਬੰਦ ਹੋਣ ਤੋਂ ਬਾਅਦ ਵਾਹਨਾਂ ਦੀ ਆਵਾਜਾਈ ਲਈ ਦੁਬਾਰਾ ਖੋਲ੍ਹ ਦਿੱਤਾ ਗਿਆ ਹੈ। ਕਸ਼ਮੀਰ ਜਾਣ ਵਾਲੇ ਸ਼ਾਹਰਾਹਾਂ ਅਤੇ ਹੋਰ ਅੰਤਰ-ਖੇਤਰੀ ਸੜਕਾਂ ਦੇ ਬੰਦ ਹੋਣ ਨਾਲ ਕਠੂਆ ਤੋਂ ਕਸ਼ਮੀਰ ਤੱਕ ਵੱਖ-ਵੱਖ ਥਾਵਾਂ ’ਤੇ 3,700 ਤੋਂ ਵੱਧ ਵਾਹਨ ਫਸ ਗਏ ਹਨ।
ਮੰੁਬਈ ’ਚ 14 ਅੱਤਵਾਦੀਆਂ ਤੇ 400 ਕਿੱਲੋ ਆਰ ਡੀ ਐੱਕਸ ਦੀ ਧਮਕੀ
ਮੁੰਬਈ : ਪੁਲਸ ਨੂੰ ਟਰੈਫਿਕ ਕੰਟਰੋਲ ਰੂਮ ਦੀ ਵ੍ਹਟਸਐਪ ਹੈਲਪਲਾਈਨ ’ਤੇ ਮਿਲੇ ਮੈਸੇਜ ਤੋਂ ਬਾਅਦ ਹੜਕੰਪ ਮਚ ਗਿਆ ਹੈ। ਮੈਸੇਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ 14 ਅੱਤਵਾਦੀ ਮੁੰਬਈ ਵਿੱਚ ਦਾਖਲ ਹੋਏ ਹਨ ਅਤੇ ਉਨ੍ਹਾਂ ਨੇ 400 ਕਿੱਲੋ ਆਰ ਡੀ ਐੱਕਸ ਦੇ ਨਾਲ 34 ਵਾਹਨਾਂ ਵਿੱਚ ਬੰਬ ਰੱਖੇ ਹਨ। ਮੈਸੇਜ ਵਿੱਚ ਇੱਕ ਸੰਗਠਨ ਦਾ ਨਾਂਅ ਵੀ ਆਇਆ ਹੈ‘ਲਸ਼ਕਰ-ਏ-ਜੇਹਾਦੀ’। ਪੁਲਸ ਇਸ ਸੰਗਠਨ ਅਤੇ ਸੰਦੇਸ਼ ਭੇਜਣ ਵਾਲੇ ਵਿਅਕਤੀ ਦਾ ਪਤਾ ਲਾ ਰਹੀ ਹੈ। ਸ਼ਨੀਵਾਰ ਗਣੇਸ਼ ਉਤਸਵ ਦਾ ਆਖਰੀ ਦਿਨ ਹੈ, ਜਦੋਂ ਲੱਖਾਂ ਲੋਕ ਸੜਕਾਂ ’ਤੇ ਨਿਕਲਣਗੇ।