ਖੇਤੀ ਸੰਕਟ ’ਤੇ 7 ਦਾ ਸੈਮੀਨਾਰ ਮੁਲਤਵੀ

0
96

ਲੁਧਿਆਣਾ. (ਐੱਮ ਐੱਸ ਭਾਟੀਆ) ਭਾਰਤੀ ਕਮਿਊਨਿਸਟ ਪਾਰਟੀ ਦੀ 25ਵੀਂ ਪਾਰਟੀ ਕਾਂਗਰਸ ਦੇ ਸੰਦਰਭ ਵਿੱਚ ਕੀਤੇ ਜਾ ਰਹੇ ਸੈਮੀਨਾਰਾਂ ਵਿੱਚੋਂ ਜਿਹੜਾ ‘ਖੇਤੀ ਸੰਕਟ, ਖੇਤੀ ਨੀਤੀ ਅਤੇ ਸਰਬ ਪੱਖੀ ਵਿਕਾਸ’ ਵਿਸ਼ੇ ’ਤੇ ਲੁਧਿਆਣਾ ਵਿੱਚ ਕੀਤਾ ਜਾਣਾ ਸੀ ਅਤੇ ਜਿਸ ਦੇ ਮੁੱਖ ਬੁਲਾਰੇ ਡਾਕਟਰ ਦਵਿੰਦਰ ਸ਼ਰਮਾ ਸਨ ਅਤੇ ਜੋ ਜ਼ਿਲ੍ਹਾ ਕਪੂਰਥਲਾ, ਜਲੰਧਰ, ਨਵਾਂ ਸ਼ਹਿਰ ਅਤੇ ਹੁਸ਼ਿਆਰਪੁਰ ਨੇ ਮਿਲ ਕੇ ਕਰਨਾ ਸੀ, ਹੜ੍ਹਾਂ ਅਤੇ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਇਸ ਸੈਮੀਨਾਰ ਦੇ ਇੰਚਾਰਜ ਕਾਮਰੇਡ ਦੇਵੀ ਕੁਮਾਰੀ ਅਤੇ ਲੁਧਿਆਣਾ ਜ਼ਿਲ੍ਹੇ ਦੇ ਸਕੱਤਰ ਕਾਮਰੇਡ ਡੀ ਪੀ ਮੌੜ ਨੇ ਦਿੱਤੀ ਹੈ। ਹੁਣ ਇਹ ਸੈਮੀਨਾਰ ਚੰਡੀਗੜ੍ਹ ਵਿਖੇ ਹੋ ਰਹੀ ਪਾਰਟੀ ਕਾਂਗਰਸ ਤੋਂ ਬਾਅਦ ਕੀਤਾ ਜਾਵੇਗਾ।