ਰੋਪਵੇ ਦੀ ਤਾਰ ਟੁੱਟੀ, 6 ਮੌਤਾਂ

0
88

ਅਹਿਮਦਾਬਾਦ : ਗੁਜਰਾਤ ਦੇ ਪੰਚਮਹਾਲ ਜ਼ਿਲ੍ਹੇ ਦੇ ਪਾਵਾਗੜ੍ਹ ਦੇ ਮਹਾਂਕਾਲੀ ਮੰਦਰ ਸ਼ਕਤੀਪੀਠ ਵਿੱਚ ਸਨਿੱਚਰਵਾਰ ਗੁਡਜ਼ ਰੋਪਵੇ ਦੇ ਟੁੱਟਣ ਕਾਰਨ 6 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ। ਰੋਪਵੇ ਦੀ ਤਾਰ ਟੁੱਟਣ ਕਾਰਨ ਟਰਾਲੀ ਹੇਠਾਂ ਡਿੱਗ ਪਈ। ਮਰਨ ਵਾਲਿਆਂ ਵਿੱਚ ਦੋ ਲਿਫਟ ਅਪਰੇਟਰ, ਦੋ ਮਜ਼ਦੂਰ ਤੇ ਦੋ ਹੋਰ ਹਨ। ਮੰਦਰ ਜਾਣ ਲਈ ਦੋ ਰੋਪਵੇ ਹਨ। ਇੱਕ ਨਾਲ ਸ਼ਰਧਾਲੂ ਜਾਂਦੇ ਹਨ ਤੇ ਦੂਜੇ ਨਾਲ ਸਮਾਨ ਢੋਇਆ ਜਾਂਦਾ ਹੈ। 25 ਅਗਸਤ ਨੂੰ ਵੀ ਰੋਪਵੇ ਦੀ ਤਾਰ ਟੁੱਟੀ ਸੀ, ਪਰ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਸੀ। ਮੰਦਰ ਸਮੁੰਦਰ ਤਲ ਤੋਂ ਕਰੀਬ 800 ਮੀਟਰ ਉੱਤੇ ਹੈ। ਮੰਦਰ ਵਿੱਚ ਸਾਲਾਨਾ 25 ਲੱਖ ਲੋਕ ਆਉਦੇ ਹਨ।