ਅਗਵਾ ਕੀਤੇ 5 ਸਾਲ ਦੇ ਮਾਸੂਮ ਦਾ ਕਤਲ, ਲਾਸ਼ ਬਰਾਮਦ

0
130

ਹੁਸ਼ਿਆਰਪੁਰ (ਬਲਬੀਰ ਸੈਣੀ)-ਸਥਾਨਕ ਨਿਊ ਦੀਪ ਨਗਰ ਤੋਂ ਅਗਵਾ ਕੀਤੇ 5 ਸਾਲ ਦੇ ਬੱਚੇ ਦਾ ਕਤਲ ਕਰ ਦਿੱਤਾ ਗਿਆ ਹੈ। ਹੁਸ਼ਿਆਰਪੁਰ ਦੇ ਰਹੀਮਪੁਰ ਸਥਿਤ ਸ਼ਮਸ਼ਾਨ ਘਾਟ ਵਿੱਚੋਂ ਬੱਚੇ ਦੀ ਮਿ੍ਰਤਕ ਦੇਹ ਬਰਾਮਦ ਹੋਈ ਹੈ। ਪੁਲਸ ਵੱਲੋਂ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੱਚੇ ਦੀ ਮਾਂ ਨੇ ਦੱਸਿਆ ਕਿ ਪਹਿਲਾਂ ਅਸੀਂ ਫਗਵਾੜਾ ਰਹਿੰਦੇ ਸੀ ਤੇ ਹੁਣ 2 ਮਹੀਨੇ ਹੀ ਹੋਏ ਸੀ ਕਿ ਅਸੀਂ ਹੁਸ਼ਿਆਰਪੁਰ ਤਬਦੀਲ ਹੋਏ ਸੀ ਤੇ ਇਥੇ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਾਂ। ਬੀਤੇ ਮੰਗਲਵਾਰ ਉਨ੍ਹਾ ਦਾ ਪੁੱਤ ਹਰਮੀਤ ਸਿੰਘ ਆਪਣੀ ਭੈਣ ਜੈਸਮੀਨ ਕੌਰ ਨਾਲ ਇਹ ਕਹਿ ਕੇ ਘਰੋਂ ਗਏ ਸਨ ਕਿ ਅਸੀਂ ਖੇਡਣ ਲਈ ਗੁਰੂ ਘਰ ਜਾ ਰਹੇ ਹਾਂ, ਪਰ ਇਸ ਮਗਰੋਂ ਉਹ ਵਾਪਸ ਘਰ ਨਹੀਂ ਪਰਤੇ। ਜੈਸਮੀਨ ਵੱਲੋਂ ਕਿਹਾ ਗਿਆ ਕਿ ਉਸ ਨਾਲ ਭਰਾ ਵਾਪਸ ਨਹੀਂ ਆਇਆ। ਸੀ ਸੀ ਟੀ ਵੀ ਤਸਵੀਰਾਂ ਕੈਦ ਹੋਈਆਂ ਹਨ, ਜਿਸ ਵਿਚ ਇਕ ਵਿਅਕਤੀ ਦੇਖਿਆ ਗਿਆ, ਜੋ ਐਕਟਿਵਾ ਉਤੇ ਬੱਚੇ ਨੂੰ ਬਿਠਾ ਕੇ ਬੱਚੇ ਨੂੰ ਕਿਤੇ ਲਿਜਾ ਰਿਹਾ ਹੈ। ਬੁੱਧਵਾਰ ਸ਼ਮਸ਼ਾਨਘਾਟ ਵਿੱਚ ਹਰਮੀਤ ਸਿੰਘ ਦੀ ਮਿ੍ਰਤਕ ਦੇਹ ਮਿਲੀ ਤਾਂ ਲੋਕਾਂ ਵਿੱਚ ਸਨਸਨੀ ਫੈਲ ਗਈ। ਹੁਸ਼ਿਆਰਪੁਰ ਦੇ ਪੁਲਸ ਮੁਖੀ ਨੇ ਮੌਕੇ ’ਤੇ ਪਹੁੰਚ ਕੇ ਜਾਂਚ-ਪੜਤਾਲ ਕਰਨੀ ਸ਼ੁਰੂ ਕਰ ਦਿੱਤੀ ਹੈ।