ਨਸ਼ਾ ਨੈੱਟਵਰਕ ਤੋੜਨ ਲਈ ਮੁਤਹਿਦਾ ਸੰਘਰਸ਼ ਦੀ ਲੋੜ : ਅਰਸ਼ੀ

0
7

ਮਾਨਸਾ (ਆਤਮਾ ਸਿੰਘ ਪਮਾਰ)-‘ਸੂਬਾ ਸਰਕਾਰ ਦੀ ਬੇਕਿਰਕੀ ਤੇ ਬੇਧਿਆਨੀ ਕਾਰਨ ਨਸ਼ੇ ਪੰਜਾਬ ਦੀ ਜਵਾਨੀ ਨੂੰ ਲਗਾਤਾਰ ਆਪਣੀ ਲਪੇਟ ‘’ਚ ਲੈ ਰਹੇ ਹਨ, ਪ੍ਰੰਤੂ ਸਰਕਾਰ ਇਸ ‘ਤੇ ਕੋਈ ਠੋਸ ਫ਼ੈਸਲਾ ਲੈਣ ਦੀ ਬਜਾਏ ਸੂਬੇ ਨੂੰ ਪੁਲਸ ਰਾਜ ਵੱਲ ਤੋਰ ਰਹੀ ਹੈ, ਜਿਸ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਜਾਣੀ ਚਾਹੀਦੀ ਹੈ¢ਨਸ਼ੇ ਖਿਲਾਫ਼ ਤੇ ਪਰਵਿੰਦਰ ਸਿੰਘ ਝੋਟੇ ਦੇ ਪਰਵਾਰ ਨੂੰ ਇਨਸਾਫ਼ ਦਿਵਾਉਣ ਲਈ ਪਿਛਲੇ 17 ਦਿਨਾਂ ਤੋਂ ਚੱਲ ਰਿਹਾ ਇਹ ਮੰਚ ਕਿਸੇ ਇੱਕ ਧੜੇ ਜਾਂ ਧਿਰ ਦਾ ਨਹੀਂ, ਬਲਕਿ ਸਰਬ-ਸਾਂਝੇ ਸੰਘਰਸ਼ ਤੇ ਏਕਤਾ ਦਾ ਪ੍ਰਤੀਕ ਹੈ |’ ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਦੇ ਨੈਸ਼ਨਲ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕੀਤਾ | ਉਹਨਾ ਕਿਹਾ ਕਿ ਬੇਸ਼ੱਕ ਡਰੱਗ ਮਾਫੀਆ, ਨਸ਼ਾ ਤਸਕਰਾਂ ਤੇ ਸਿਸਟਮ ਦਾ ਦਾਇਰਾ ਵੱਡੀ ਪੱਧਰ ‘ਤੇ ਆਪਣੇ ਪੈਰ ਪਸਾਰ ਚੁੱਕਾ ਹੈ, ਪ੍ਰੰਤੂ ਇਸ ਦੇ ਖਿਲਾਫ ਲੜਦਿਆਂ ਪਰਵਿੰਦਰ ਸਿੰਘ ਝੋਟਾ ਆਪਣੀ ਜ਼ਿੰਦਗੀ ਦਾਅ ‘ਤੇ ਲਗਾ ਕੇ ਸਾਡੇ ਮੋਢਿਆਂ ‘ਤੇ ਇਸ ਦੇ ਖ਼ਾਤਮੇ ਲਈ ਵੱਡੀ ਜ਼ਿੰਮੇਵਾਰੀ ਛੱਡ ਗਿਆ ਹੈ, ਹੁਣ ਲੋੜ ਇਸ ਗੱਲ ਦੀ ਹੈ ਕਿ ਸਾਰੀਆਂ ਧਾਰਮਿਕ, ਸਮਾਜਿਕ, ਵਪਾਰਕ, ਜਨਤਕ, ਜਮਹੂਰੀ ਤੇ ਰਾਜਸੀ ਧਿਰਾਂ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਨਸ਼ਿਆਂ ਪ੍ਰਤੀ ਸੰਵੇਦਨਸ਼ੀਲਤਾ ਨਾਲ ਲੜਨ ਲਈ ਇੱਕਮੁੱਠਤਾ ਦਾ ਮੁਜ਼ਾਹਰਾ ਕਰਨ | ਅਜਿਹਾ ਕਰਦਿਆਂ ਹੀ ਇਹ ਮਜ਼ਬੂਤ ਅੰਦੋਲਨ ਸਰਕਾਰ ਨੂੰ ਨਸ਼ਿਆਂ ਦੇ ਖਿਲਾਫ ਢੁਕਵੇਂ ਯਤਨ ਕਰਨ ਤੇ ਪਰਵਾਰ ਨੂੰ ਇਨਸਾਫ ਦੇਣ ਲਈ ਮਜਬੂਰ ਕਰ ਸਕੇਗਾ |