ਲੰਡਨ : ਬਿ੍ਟੇਨ ‘ਚ ਨਵੇਂ ਯੁੱਗ ਦਾ ਆਗਾਜ਼ ਹੋ ਗਿਆ | ਕੁਇਨ ਐਲਿਜ਼ਾਬੈਥ ਦੂਜੀ ਦੇ ਦੇਹਾਂਤ ਤੋਂ ਬਾਅਦ ਉਨ੍ਹਾ ਦੇ ਪੁੱਤਰ ਚਾਰਲਸ-3 ਨੂੰ ਬਿ੍ਟੇਨ ਦਾ ਨਵਾਂ ਸਮਰਾਟ ਬਣਾਇਆ ਗਿਆ | ਇਤਿਹਾਸ ‘ਚ ਪਹਿਲੀ ਵਾਰ ਟੈਲੀਵਿਜ਼ਨ ‘ਤੇ ਇਤਿਹਾਸਕ ਸਮਾਰੋਹ ‘ਚ ਕਿੰਗ ਚਾਰਲਸ ਤੀਜੇ ਦੀ ਤਾਜਪੋਸ਼ੀ ਹੋਈ | ਇਸ ਦੇ ਨਾਲ ਹੀ ਉਨ੍ਹਾ ਦੀ ਪਤਨੀ ਕੈਮਿਲਾ ਕੁਇਨ ਕੰਸੋਰਟ ਚੁਣੀ ਗਈ | ਸੇਂਟ ਜੇਮਸ ਪੈਲੇਸ ‘ਚ ਇੱਕ ਇਤਿਹਾਸਕ ਸਮਾਰੋਹ ‘ਚ ਸ਼ਨੀਵਾਰ ਨੂੰ ਕਿੰਗ ਚਾਰਲਸ ਤੀਜੇ ਨੂੰ ਅਧਿਕਾਰਤ ਤੌਰ ‘ਤੇ ਬਿ੍ਟੇਨ ਦਾ ਸਮਰਾਟ ਐਲਾਨਿਆ ਗਿਆ | ਲੰਡਨ ‘ਚ ਸੇਂਟ ਜੇਮਸ ਪੈਲੇਸ ‘ਚ ਸ਼ਾਹੀ ਸਮਾਰੋਹ ਦੌਰਾਨ ਬਿ੍ਟੇਨ ਦੀ ਪ੍ਰਧਾਨ ਮੰਤਰੀ ਲਿਜ ਟਰਸ ਤੋਂ ਇਲਾਵਾ ਕਈ ਸੀਨੀਅਰ ਰਾਜਨੇਤਾ ਅਤੇ ਅਧਿਕਾਰੀਆਂ ਨੇ ਹਿੱਸਾ ਲਿਆ | ਇਨ੍ਹਾਂ ‘ਚ ਉਹ ਅਧਿਕਾਰੀ ਅਤੇ ਰਾਜਨੇਤਾ ਵੀ ਸ਼ਾਮਲ ਹੋਏ, ਜੋ ਆਉਣ ਵਾਲੇ ਸਮੇਂ ‘ਚ ਸਮਰਾਟ ਦੇ ਸਲਾਹਕਾਰ ਦੇ ਤੌਰ ‘ਤੇ ਕੰਮ ਕਰਨਗੇ |