ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਵੱਲੋਂ 50 ਹਜ਼ਾਰ ਦਾ ਹੋਰ ਯੋਗਦਾਨ

0
127

ਬਠਿੰਡਾ (ਪਰਵਿੰਦਰ ਜੀਤ ਸਿੰਘ)-ਪੰਜਾਬ ਰਾਜ ਬਿਜਲੀ ਬੋਰਡ ਇੰਪਲਾਈਜ਼ ਫੈਡਰੇਸ਼ਨ (ਭਾਰਦਵਾਜ) ਵੱਲੋਂ ਪਾਰਟੀ ਕਾਂਗਰਸ ਦੇ ਪ੍ਰਬੰਧਾਂ ਲਈ ਸਵਾ ਦੋ ਲੱਖ ਰੁਪਏ ਦਾ ਯੋਗਦਾਨ ਪਹਿਲਾਂ ਹੀ ਦਿੱਤਾ ਜਾ ਚੁੱਕਾ ਹੈ। ਵੀਰਵਾਰ ਫੈਡਰੇਸ਼ਨ ਦੇ ਵਿੱਤ ਸਕੱਤਰ ਪੂਰਨ ਸਿੰਘ ਗੁੰਮਟੀ, ਸਰਕਲ ਪ੍ਰਧਾਨ ਅਰੁਣ ਕੁਮਾਰ, ਡਵੀਜ਼ਨ ਪ੍ਰਧਾਨ ਦੁਰਗਾ ਦੱਤ, ਸਬ-ਡਵੀਜ਼ਨ ਪ੍ਰਧਾਨ ਸਿਧਾਰਥ, ਸਬ-ਡਵੀਜ਼ਨ ਮੀਤ ਪ੍ਰਧਾਨ ਗੁਰਜੀਤ ਸਿੰਘ ਅਤੇ ਸਬ-ਡਵੀਜ਼ਨ ਵਿੱਤ ਸਕੱਤਰ ਮਨਜਿੰਦਰ ਪਾਲ ਨੇ ਬਠਿੰਡਾ ਵਿਖੇ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਹਰਦੇਵ ਸਿੰਘ ਅਰਸ਼ੀ ਨੂੰ ਮਿਲ ਕੇ ਪਾਰਟੀ ਕਾਂਗਰਸ ਲਈ ਤੀਜੀ ਕਿਸ਼ਤ ਵਜੋਂ 50,000 ਰੁਪਏ ਹੋਰ ਭੇਟ ਕੀਤੇ। ਸਾਥੀ ਅਰਸ਼ੀ ਨੇ ਫੈਡਰੇਸ਼ਨ ਦੀ ਜੁਝਾਰੂ ਲੀਡਰਸ਼ਿਪ ਦਾ ਢੇਰ ਸਾਰਾ ਧੰਨਵਾਦ ਕੀਤਾ। ਆਗੂ ਸਾਥੀਆਂ ਵੱਲੋਂ ਇਹ ਵੀ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਦੀ ਜਥੇਬੰਦੀ ਦੇ ਵਰਕਰ ਵਧ-ਚੜ੍ਹ ਕੇ ਰੈਲੀ ਵਿੱਚ ਸ਼ਾਮਲ ਹੋਣਗੇ।