ਦਿਆਲ ਸਿੰਘ ਦੇ ਪਰਵਾਰ ਵੱਲੋਂ 11 ਹਜ਼ਾਰ ਦਾ ਯੋਗਦਾਨ

0
141

ਬੱਧਨੀ ਕਲਾਂ (ਲਵਲੀ ਕੁਮਾਰ)-ਮੋਗਾ ਦੇ ਮਰਹੂਮ ਕਮਿਊਨਿਸਟ ਆਗੂਆਂ ਦੇ ਪਰਵਾਰਾਂ ਵੱਲੋਂ ਪਾਰਟੀ ਦੇ ਮਹਾਂ-ਸੰਮੇਲਨ ਲਈ ਲਗਾਤਾਰ ਸਹਾਇਤਾ ਪਹੁੰਚਾਈ ਜਾ ਰਹੀ ਹੈ। ਇਸ ਕੜੀ ਵਜੋਂ ਪਿਛਲੇ ਦਿਨੀਂ ਦਿਆਲ ਸਿੰਘ ਪੁੱਤਰ ਕਾਮਰੇਡ ਕਿਸ਼ਨ ਸਿੰਘ ਮਧੇਕੇ ਦੇ ਪਰਵਾਰ ਵੱਲੋਂ ਵੀ 11 ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਗਈ। ਦਿਆਲ ਸਿੰਘ ਇੱਕ ਸਦੀ ਦਾ ਜੀਵਨ ਬਤੀਤ ਕਰਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ, ਜਿਸ ਵਿੱਚੋਂ ਤਕਰੀਬਨ ਅੱਧੀ ਜ਼ਿੰਦਗੀ ਉਹਨਾ ਪਾਰਟੀ ਦਾ ਝੰਡਾ ਉੱਚਾ ਰੱਖਿਆ । ਦਿਆਲ ਸਿੰਘ ਦੇ ਫੌਜ ਵਿੱਚ ਭਰਤੀ ਹੋਣ ਪਿੱਛੋਂ ਹੋਈ ਪੁੱਛ-ਪੜਤਾਲ ਵਿੱਚ ਉਹਨਾ ਨੂੰ ਇਹ ਕਹਿ ਕੇ ਫੌਜ ਵਿੱਚੋਂ ਕੱਢ ਦਿੱਤਾ ਗਿਆ ਸੀ ਕਿ ਉਹਨਾ ਦਾ ਪਿਛੋਕੜ ਕਮਿਊਨਿਸਟ ਸਿਆਸਤਦਾਨ ਹੈ। ਉਹਨਾ ਦੇ ਬਾਪ ਕਿਸ਼ਨ ਸਿੰਘ ਵੀ ਪਾਰਟੀ ਮੈਂਬਰ ਰਹੇ। ਕਿਸ਼ਨ ਸਿੰਘ ਦਾ ਪੋਤਾ ਸਿਕੰਦਰ ਸਿੰਘ (ਸਪੁੱਤਰ ਦਿਆਲ ਸਿੰਘ) ਵੀ ਪਾਰਟੀ ਦੀ ਜ਼ਿਲ੍ਹਾ ਕੌਂਸਲ ਦਾ ਮੈਂਬਰ ਹੈ। ਅੱਜ ਜਦੋਂ ਪਾਰਟੀ ਆਪਣਾ 100 ਸਾਲਾ ਸਮਾਗਮ ਰਹੀ ਹੈ, ਲੋਕ ਹਿੱਤਾਂ ਦੀ ਲੜਾਈ ਲੜਨ ਦੀ ਨਵੀਂ ਨੀਤੀ ਬਣਾਉਣ ਵਾਲੀ ਟੀਮ ਦੀ ਚੋਣ ਕਰਨ ਲਈ ਪਾਰਟੀ ਦਾ 25ਵਾਂ ਮਹਾਂ-ਸੰਮੇਲਨ ਚੰਡੀਗੜ੍ਹ ਵਿੱਚ ਹੋ ਰਿਹਾ ਹੈ ਤਾਂ ਪਰਵਾਰ ਵੱਲੋਂ ਇਸ ਮਹਾਨ ਕਾਰਜ ਲਈ ਆਪਣਾ ਦਸਵੰਧ ਪਾਰਟੀ ਨੂੰ ਕੰਟਰੋਲ ਕਮਿਸ਼ਨ ਦੇ ਮੈਂਬਰ ਜਗਜੀਤ ਸਿੰਘ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਭੋਲਾ ਰਾਹੀਂ ਭੇਟ ਕੀਤਾ ਗਿਆ। ਭਾਰਤੀ ਕਮਿਊਨਿਸਟ ਪਾਰਟੀ ਪਰਵਾਰ ਦਾ ਧੰਨਵਾਦ ਕਰਦੀ ਹੈ।