ਸ੍ਰੀਨਗਰ : ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਚੇਅਰਮੈਨ ਯਾਸੀਨ ਮਲਿਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਣ ਤੋਂ ਬਾਅਦ ਸ੍ਰੀਨਗਰ ਵਿਚ ਨਾਅਰੇਬਾਜ਼ੀ ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਵਿਚ ਪੁਲਸ ਨੇ 10 ਲੋਕਾਂ ਨੂੰ ਕਠੋਰ ਕਾਨੂੰਨ ਯੂ ਏ ਪੀ ਏ (ਗੈਰਕਾਨੂੰਨੀ ਸਰਗਰਮੀਆਂ ਰੋਕੂ ਕਾਨੂੰਨ) ਤਹਿਤ ਗਿ੍ਫਤਾਰ ਕੀਤਾ ਹੈ ਤੇ ਕੁਝ ਹੋਰਨਾਂ ਨੂੰ ਵੀ ਗਿ੍ਫਤਾਰ ਕਰਨ ਦੀ ਗੱਲ ਕਹੀ ਹੈ | ਗਿ੍ਫਤਾਰੀਆਂ ਬੁੱਧਵਾਰ ਰਾਤ ਨੂੰ ਕੀਤੀ ਗਈ ਛਾਪੇਮਾਰੀ ਵਿਚ ਕੀਤੀਆਂ ਗਈਆਂ | ਐੱਸ ਐੱਸ ਪੀ ਰਾਕੇਸ਼ ਬਲਵਾਲ ਨੇ ਕਿਹਾ ਕਿ ਮੁਜ਼ਾਹਰਿਆਂ ਲਈ ਉਕਸਾਉਣ ਵਾਲਿਆਂ ਨੂੰ ਵੀ ਕੌਮੀ ਸੁਰੱਖਿਆ ਐਕਟ ਤਹਿਤ ਗਿ੍ਫਤਾਰ ਕੀਤਾ ਜਾਵੇਗਾ ਤੇ ਜੰਮੂ-ਕਸ਼ਮੀਰ ਤੋਂ ਬਾਹਰਲੀਆਂ ਜੇਲ੍ਹਾਂ ਵਿਚ ਘੱਲਿਆ ਜਾਵੇਗਾ |