28.6 C
Jalandhar
Wednesday, June 7, 2023
spot_img

ਜਿਸਮ-ਫਰੋਸ਼ੀ ਪੇਸ਼ਾ ਹੈ, ਪੁਲਸ ਸੈਕਸ ਵਰਕਰਾਂ ਨਾਲ ਇੱਜ਼ਤ ਨਾਲ ਪੇਸ਼ ਆਏ : ਸੁਪਰੀਮ ਕੋਰਟ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਵੀਰਵਾਰ ਕਿਹਾ ਕਿ ਜਿਸਮ-ਫਰੋਸ਼ੀ ਵੀ ਇਕ ਪੇਸ਼ਾ ਹੈ | ਉਸ ਨੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀ ਪੁਲਸ ਨੂੰ ਹੁਕਮ ਦਿੱਤਾ ਕਿ ਉਹ ਸੈਕਸ ਵਰਕਰਾਂ ਦੇ ਕੰਮ ਵਿਚ ਦਖਲ ਨਾ ਦੇਵੇ ਅਤੇ ਬਾਲਗ ਤੇ ਸਹਿਮਤੀ ਨਾਲ ਸੈਕਸ ਵਰਕ ਕਰਨ ਵਾਲੀਆਂ ਵਿਰੁੱਧ ਅਪਰਾਧਿਕ ਕਾਰਵਾਈ ਨਾ ਕਰੇ |
ਕੋਰੋਨਾ ਕਾਲ ਦੌਰਾਨ ਸੈਕਸ ਵਰਕਰਾਂ ਨੂੰ ਆਈਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਇਕ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਸੈਕਸ ਵਰਕਰ ਵੀ ਕਾਨੂੰਨ ਦੇ ਤਹਿਤ ਮਾਣ-ਇੱਜ਼ਤ ਦੇ ਹੱਕਦਾਰ ਹਨ | ਜਸਟਿਸ ਐੱਨ ਨਾਗੇਸ਼ਵਰ ਰਾਓ, ਜਸਟਿਸ ਬੀ ਆਰ ਗਵਈ ਤੇ ਜਸਟਿਸ ਏ ਐੱਸ ਬੋਪੰਨਾ ਦੀ ਬੈਂਚ ਨੇ ਸੈਕਸ ਵਰਕਰਾਂ ਦੇ ਅਧਿਕਾਰਾਂ ਨੂੰ ਸੁਰੱਖਿਅਤ ਰੱਖਣ ਦੀ ਦਿਸ਼ਾ ਵਿਚ 6 ਨਿਰਦੇਸ਼ ਵੀ ਜਾਰੀ ਕੀਤੇ ਹਨ | ਬੈਂਚ ਨੇ ਕਿਹਾ—ਸੈਕਸ ਵਰਕਰ ਵੀ ਦੇਸ਼ ਦੇ ਨਾਗਰਿਕ ਹਨ, ਉਹ ਵੀ ਕਾਨੂੰਨ ਤਹਿਤ ਬਰਾਬਰ ਸੁਰੱਖਿਆ ਦੇ ਹੱਕਦਾਰ ਹਨ |
ਬੈਂਚ ਨੇ ਕਿਹਾ—ਇਸ ਦੇਸ਼ ਦੇ ਹਰ ਨਾਗਰਿਕ ਨੂੰ ਸੰਵਿਧਾਨ ਦੇ ਆਰਟੀਕਲ 21 ਤਹਿਤ ਸਨਮਾਨਜਨਕ ਜ਼ਿੰਦਗੀ ਜਿਊਣ ਦਾ ਹੱਕ ਮਿਲਿਆ ਹੈ | ਜੇ ਪੁਲਸ ਨੂੰ ਕਿਸੇ ਕਾਰਨ ਉਨ੍ਹਾਂ ਦੇ ਘਰ ਛਾਪਾ ਮਾਰਨਾ ਵੀ ਪੈਂਦਾ ਹੈ ਤਾਂ ਸੈਕਸ ਵਰਕਰਾਂ ਨੂੰ ਗਿ੍ਫਤਾਰ ਜਾਂ ਪ੍ਰੇਸ਼ਾਨ ਨਾ ਕਰੇ | ਆਪਣੀ ਮਰਜ਼ੀ ਨਾਲ ਵੇਸਵਾ ਬਣਨਾ ਨਾਜਾਇਜ਼ ਨਹੀਂ, ਸਿਰਫ ਚਕਲਾ ਚਲਾਉਣਾ ਗੈਰ-ਕਾਨੂੰਨੀ ਹੈ | ਮਹਿਲਾ ਸੈਕਸ ਵਰਕਰ ਹੈ, ਸਿਰਫ ਇਸ ਲਈ ਉਸ ਦੇ ਬੱਚੇ ਨੂੰ ਮਾਂ ਨਾਲੋਂ ਅੱਡ ਨਹੀਂ ਕੀਤਾ ਜਾ ਸਕਦਾ | ਜੇ ਬੱਚਾ ਚਕਲਾਘਰ ਵਿਚ ਜਾਂ ਸੈਕਸ ਵਰਕਰ ਨਾਲ ਰਹਿੰਦਾ ਹੈ ਤਾਂ ਇਸ ਤੋਂ ਇਹ ਸਾਬਤ ਨਹੀਂ ਹੁੰਦਾ ਕਿ ਉਹ ਬੱਚਾ ਤਸਕਰੀ ਕਰਕੇ ਲਿਆਂਦਾ ਗਿਆ ਹੈ | ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਸੈਕਸ ਵਰਕਰ ਨਾਲ ਕੋਈ ਵੀ ਅਪਰਾਧ ਹੁੰਦਾ ਹੈ ਤਾਂ ਪੁਲਸ ਉਸ ਦੀ ਤੁਰੰਤ ਮਦਦ ਕਰੇ, ਉਸ ਨਾਲ ਯੌਨ ਅੱਤਿਆਚਾਰ ਹੁੰਦਾ ਹੈ ਤਾਂ ਉਸ ਨੂੰ ਕਾਨੂੰਨ ਤਹਿਤ ਤੁਰੰਤ ਮੈਡੀਕਲ ਸਹਾਇਤਾ ਸਣੇ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਾਵੇ, ਜੋ ਯੌਨ ਪੀੜਤ ਕਿਸੇ ਵੀ ਮਹਿਲਾ ਨੂੰ ਮਿਲਦੀਆਂ ਹਨ | ਕਈ ਮਾਮਲਿਆਂ ਵਿਚ ਦੇਖਿਆ ਗਿਆ ਹੈ ਕਿ ਪੁਲਸ ਸੈਕਸ ਵਰਕਰਾਂ ਪ੍ਰਤੀ ਜ਼ਾਲਮ ਤੇ ਹਿੰਸਕ ਰਵੱਈਆ ਅਪਣਾਉਂਦੀ ਹੈ | ਪੁਲਸ ਤੇ ਏਜੰਸੀਆਂ ਨੂੰ ਸੈਕਸ ਵਰਕਰਾਂ ਦੇ ਅਧਿਕਾਰਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ | ਵੇਸਵਾ ਨਾਲ ਇੱਜ਼ਤ ਨਾਲ ਸਲੂਕ ਕਰਨਾ ਚਾਹੀਦਾ ਹੈ | ਜ਼ਬਾਨੀ ਜਾਂ ਜਿਸਮਾਨੀ ਤੌਰ ‘ਤੇ ਬੁਰਾ ਸਲੂਕ ਨਹੀਂ ਕਰਨਾ ਚਾਹੀਦਾ | ਕੋਈ ਵੀ ਸੈਕਸ ਵਰਕਰ ਨੂੰ ਯੌਨ ਸਰਗਰਮੀ ਲਈ ਮਜਬੂਰ ਨਹੀਂ ਕਰ ਸਕਦਾ |
ਸੁਪਰੀਮ ਕੋਰਟ ਨੇ ਪ੍ਰੈੱਸ ਕੌਂਸਲ ਆਫ ਇੰਡੀਆ ਨੂੰ ਸੈਕਸ ਵਰਕਰਾਂ ਨਾਲ ਜੁੜੇ ਮਾਮਲੇ ਦੀ ਕਵਰੇਜ ਲਈ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ, ਜਿਸ ਵਿਚ ਗਿ੍ਫਤਾਰੀ, ਛਾਪੇ ਜਾਂ ਕਿਸੇ ਹੋਰ ਕਾਰਵਾਈ ਦੌਰਾਨ ਸੈਕਸ ਵਰਕਰ ਦੀ ਪਛਾਣ ਉਜਾਗਰ ਨਾ ਹੋਵੇ | ਸੁਪਰੀਮ ਕੋਰਟ ਨੇ ਇਹ ਹੁਕਮ ਸੈਕਸ ਵਰਕਰਾਂ ਦੇ ਮੁੜ-ਵਸੇਬੇ ਨੂੰ ਲੈ ਕੇ ਬਣਾਏ ਗਏ ਪੈਨਲ ਦੀ ਸਿਫਾਰਸ਼ ‘ਤੇ ਦਿੱਤੇ ਹਨ |

Related Articles

LEAVE A REPLY

Please enter your comment!
Please enter your name here

Latest Articles