ਨਵੀਂ ਦਿੱਲੀ : ਇੱਥੇ ਲਾਰੈਂਸ ਬਿਸ਼ਨੋਈ-ਗੋਲਡੀ ਬਰਾੜ ਗੈਂਗ ਦੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗਿ੍ਰਫਤਾਰ ਕਰਕੇ ਉਨ੍ਹਾਂ ਕੋਲੋਂ ਹਥਿਆਰ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਨਵੀਨ (23), ਮਨੋਜ (28) ਅਤੇ ਕਰਮਬੀਰ (28) ਵਜੋਂ ਹੋਈ ਹੈ।
ਸਾਰੇ ਹਰਿਆਣਾ ਦੇ ਝੱਜਰ ਦੇ ਰਹਿਣ ਵਾਲੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਪੁਲਸ ਨੇ ਸ਼ਨੀਵਾਰ ਸ਼ਾਮ ਬਰਵਾਲਾ-ਬਵਾਨਾ ਰੋਡ ’ਤੇ ਤਿੰਨਾਂ ਨੂੰ ਗਿ੍ਰਫਤਾਰ ਕੀਤਾ। ਜਦੋਂ ਤਿੰਨਾਂ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਭੱਜਣ ਲਈ ਗੋਲੀ ਚਲਾ ਦਿੱਤੀ। ਤਿੰਨੇ ਮੁਲਜ਼ਮ ਪਿਛਲੇ ਕਈ ਦਿਨਾਂ ਤੋਂ ਸਿਗਨਲ ਐਪ ਰਾਹੀਂ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਸਿੱਧੇ ਸੰਪਰਕ ’ਚ ਸਨ। ਇਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ 11 ਕਾਰਤੂਸ ਬਰਾਮਦ ਹੋਏ ਹਨ।


