ਨਵੀਂ ਦਿੱਲੀ : ਇੱਥੋਂ ਦੇ ਵਿਗਿਆਨ ਭਵਨ ਵਿੱਚ ਕੌਮੀ ਐਵਾਰਡ ਸਮਾਗਮ ਦੌਰਾਨ ਸਰਵੋਤਮ ਅਦਾਕਾਰ ਦਾ ਖਿਤਾਬ ਸ਼ਾਹਰੁਖ ਖਾਨ ਤੇ ਵਿਕਰਾਂਤ ਮੈਸੀ ਨੂੰ ਦਿੱਤਾ ਗਿਆ ਜਦਕਿ ਸਰਵੋਤਮ ਅਦਾਕਾਰਾ ਦਾ ਖਿਤਾਬ ਅਦਾਕਾਰਾ ਰਾਣੀ ਮੁਖਰਜੀ ਨੂੰ ਦਿੱਤਾ ਗਿਆ। ਸ਼ਾਹਰੁਖ ਖਾਨ ਨੂੰ ਇਹ ਐਵਾਰਡ ਫਿਲਮ ‘ਜਵਾਨ’, ਵਿਕਰਾਂਤ ਮੈਸੀ ਨੂੰ ਫਿਲਮ ‘12ਵੀਂ ਫੇਲ੍ਹ’ ਤੇ ਰਾਣੀ ਮੁਖਰਜੀ ਨੂੰ ਫਿਲਮ ‘ਮਿਸਜ਼ ਚੈਟਰਜੀ ਵਰਸਿਜ਼ ਨਾਰਵੇ’ ਲਈ ਦਿੱਤਾ ਗਿਆ। ਇਹ ਐਵਾਰਡ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦਿੱਤੇ ਗਏ।





