ਫਲਸਤੀਨ ਤੇ ਕਿਊਬਾ ਨਾਲ ਯਕਯਹਿਤੀ ਦਾ ਪ੍ਰਗਟਾਵਾ

0
112

ਚੰਡੀਗੜ੍ਹ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ-ਸੰਮੇਲਨ ਦੌਰਾਨ ਇੱਕ ਵਿਸ਼ੇਸ਼ ਸੈਸ਼ਨ ਕਿਊਬਾ ਅਤੇ ਫਲਸਤੀਨ ਦੇ ਲੋਕਾਂ ਨਾਲ ਇਕਜੁਟਤਾ ਦਾ ਪ੍ਰਗਟਾਵਾ ਕਰਨ ਲਈ ਕੀਤਾ ਗਿਆ। ਜਦੋਂ ਫਲਸਤੀਨ ਦੇ ਅੰਬੇਸਡਰ ਅਬੂ ਸ਼ਾਹਵੇਸ਼ ਅਤੇ ਕਿਊਬਾ ਦੇ ਅੰਬੈਸਡਰ ਜਾਨ ਕਾਰਲੋਸ ਕਾਮਰੇਡ ਅਤੁਲ ਕੁਮਾਰ ਅਨਜਾਨ ਹਾਲ ਵਿਚ ਪਹੁੰਚੇ ਤਾਂ ਸਾਰੇ ਡੈਲੀਗੇਟਾਂ ਨੇ ਕੁਰਸੀਆਂ ਤੋਂ ਉੱਠ ਕੇ ਭਰਪੂਰ ਤਾੜੀਆਂ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ‘ਫਲਸਤੀਨ ਆਜ਼ਾਦ ਕਰੋ, ਆਜ਼ਾਦ ਕਰੋ’ ਦੇ ਨਾਅਰਿਆਂ ਨਾਲ ਹਾਲ ਗੂੰਜਣ ਲੱਗ ਪਿਆ।
ਭਾਰਤੀ ਕਮਿਊਨਿਸਟ ਪਾਰਟੀ ਦੀ ਸਕੱਤਰੇਤ ਦੇ ਮੈਂਬਰ ਕਾਮਰੇਡ ਪੱਲਵਸੇਨ ਗੁਪਤਾ ਨੇ ਦੋਹਾਂ ਰਾਜਦੂਤਾਂ ਬਾਰੇ ਜਾਣਕਾਰੀ ਦਿੱਤੀ। ਬਨੇਗਾ ਵਾਲੇ ਨੌਜਵਾਨ ਮੰੁਡਿਆਂ ਤੇ ਕੁੜੀਆਂ ਨੇ ਦੋਹਾਂ ਰਾਜਦੂਤਾਂ ਦਾ ਵੱਖਰੇ ਅੰਦਾਜ਼ ਵਿੱਚ ਸਵਾਗਤ ਕੀਤਾ। ਭਾਰਤੀ ਕਮਿਊਨਿਸਟ ਪਾਰਟੀ ਦੀ ਕੌਮੀ ਸਕੱਤਰ ਅਮਰਜੀਤ ਕੌਰ ਨੇ ਦੋਹਾਂ ਮਹਿਮਾਨਾਂ ਦਾ ਸਨਮਾਨ ਕੀਤਾ। ਫਲਸਤੀਨ ਦੇ ਰਾਜਦੂਤ ਅਬੂ ਸ਼ਾਹਵੇਸ਼ ਨੇ ਆਪਣੇ ਸੰਬੋਧਨ ਵਿੱਚ ਫਲਸਤੀਨ ਦੀ ਹੋਣੀ ਬਿਆਨ ਕੀਤੀ। ਉਨ੍ਹਾ ਕਿਹਾ ਕਿ ਸ਼ਬਦ ਨਹੀਂ ਸੁਝਦੇ, ਜਿਨ੍ਹਾਂ ਨਾਲ ਮੈਂ ਭਾਰਤੀ ਲੋਕਾਂ ਦਾ ਧੰਨਵਾਦ ਕਰ ਸਕਾਂ। ਉਹਨਾ ਭਾਰਤ ਨਾਲ ਚੀਨ ਦੇ ਪੁਰਾਣੇ ਨੇੜਲੇ ਸੰਬੰਧਾਂ ਦਾ ਵੀ ਜ਼ਿਕਰ ਕੀਤਾ। ਰਾਜਦੂਤ ਨੇ ਸੀ ਪੀ ਆਈ ਨੂੰ 25ਵੀਂ ਕਾਂਗਰਸ ਦੀ ਵਧਾਈ ਦਿੰਦਿਆਂ ਇਸ ਦੀ ਸਫਲਤਾ ਦੀ ਕਾਮਨਾ ਕੀਤੀ। ਸੀ ਪੀ ਆਈ ਦੇ ਮੈਂਬਰ ਪਾਰਲੀਮੈਂਟ ਕਾਮਰੇਡ ਪੀ ਸੰਤੋਸ਼ ਨੇ ਫਲਸਤੀਨ ਅਤੇ ਕਿਊਬਾ ਨਾਲ ਯਕਯਹਿਤੀ ਦਾ ਮਤਾ ਪੇਸ਼ ਕੀਤਾ। ਕਿਊਬਾ ਦੇ ਰਾਜਦੂਤ ਜਾਨ ਕਾਰਲੋਸ ਨੇ ਵੀ ਭਾਰਤੀ ਕਮਿਊਨਿਸਟ ਪਾਰਟੀ ਨੂੰ 25ਵੀਂ ਪਾਰਟੀ ਕਾਂਗਰਸ ਲਈ ਵਧਾਈ ਦਿੱਤੀ। ਜਾਨ ਕਾਰਲੋਸ ਨੇ ਕਿਊਬਾ ਦੇ ਇਨਕਲਾਬ ਤੋਂ ਲੈ ਕੇ ਮੌਜੂਦਾ ਦੌਰ ਤੱਕ ਦੀਆਂ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।