ਦਿਲਜੀਤ ਦੁਸਾਂਝ ਨੇ ਭਾਰਤ-ਪਾਕਿ ਕਿ੍ਰਕਟ ਮੁਕਾਬਲਿਆਂ ’ਤੇ ਸਵਾਲ ਉਠਾਏ

0
78

ਚੰਡੀਗੜ੍ਹ : ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੇ ਹਵਾਲੇ ਨਾਲ ਆਪਣੀ ਫ਼ਿਲਮ ‘ਸਰਦਾਰਜੀ 3’ ਨਾਲ ਜੁੜੇ ਵਿਵਾਦ ਬਾਰੇ ਚੁੱਪੀ ਤੋੜੀ ਹੈ। ਦੁਸਾਂਝ ਨੇ ਕਿਹਾ ਕਿ ਸਿੱਖ ਕਦੇ ਵੀ ਦੇਸ਼ ਦੇ ਖ਼ਿਲਾਫ਼ ਨਹੀਂ ਜਾ ਸਕਦੇ। ਦਿਲਜੀਤ ਨੇ ਮਲੇਸ਼ੀਆ ਵਿੱਚ ਆਪਣੇ ਇੱਕ ਸ਼ੋਅ ਦੌਰਾਨ ਪਹਿਲਗਾਮ ਦਹਿਸ਼ਤੀ ਹਮਲੇ, ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਨਾਲ ਉਨ੍ਹਾ ਦੀ ਫਿਲਮ ‘ਸਰਦਾਰਜੀ 3’ ਨਾਲ ਜੁੜੇ ਵਿਵਾਦ ਅਤੇ ਹਾਲ ਹੀ ਵਿਚ ਦੁਬਈ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਗੱਲ ਕੀਤੀ। ਦੁਸਾਂਝ ਨੇ ਕਿਹਾ ਕਿ ਉਨ੍ਹਾ ਦੀ ਫਿਲਮ ਦੀ ਸ਼ੂਟਿੰਗ ਹਮਲੇ ਤੋਂ ਪਹਿਲਾਂ ਹੋਈ ਸੀ, ਜਦੋਂ ਕਿ ਮੈਚ ਉਸ ਤੋਂ ਬਾਅਦ ਖੇਡਿਆ ਗਿਆ ਹੈ। ਦਿਲਜੀਤ ਨੇ ਲੰਮੇ ਸਮੇਂ ਤੱਕ ਧਾਰੀ ਚੁੱਪੀ ਦਾ ਵੀ ਕਾਰਨ ਦੱਸਿਆ ਤੇ ਕਿਹਾ, ‘ਮੇਰੇ ਕੋਲ ਬਹੁਤ ਸਾਰੇ ਜਵਾਬ ਹਨ, ਪਰ ਮੈਂ ਚੁੱਪ ਰਿਹਾ, ਸਭ ਕੁਝ ਆਪਣੇ ਅੰਦਰ ਰੱਖਿਆ। ਹੋਰ ਵੀ ਬਹੁਤ ਸਾਰੀਆਂ ਗੱਲਾਂ ਹਨ ਕਹਿਣ ਲਈ, ਪਰ ਮੈਂ ਉਹ ਨਹੀਂ ਕਰਨਾ ਚਾਹੁੰਦਾ।’