ਦੀਰ ਅਲ-ਬਲਾਹ : ਗਾਜ਼ਾ ਦੇ ਸਿਹਤ ਮੰਤਰਾਲੇ ਵੱਲੋਂ ਐਤਵਾਰ ਜਾਰੀ ਅੰਕੜਿਆਂ ਮੁਤਾਬਕ ਇਜ਼ਰਾਈਲੀ ਹਮਲਿਆਂ ਕਾਰਨ ਮਰਨ ਵਾਲੇ ਫਲਸਤੀਨੀਆਂ ਦੀ ਗਿਣਤੀ 60 ਹਜ਼ਾਰ ਤੋਂ ਟੱਪ ਗਈ ਹੈ।
ਇਨ੍ਹਾਂ ਵਿੱਚੋਂ 79 ਪਿਛਲੇ 24 ਘੰਟਿਆਂ ਵਿੱਚ ਮਾਰੇ ਗਏ। ਮੰਤਰਾਲੇ ਮੁਤਾਬਕ ਹਮਾਸ ਵੱਲੋਂ 7 ਅਕਤੂਬਰ 2023 ਨੂੰ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਈਲ ਵੱਲੋਂ ਸ਼ੁਰੂ ਕੀਤੇ ਗਏ ਹਮਲਿਆਂ ’ਚ 66,005 ਲੋਕ ਮਾਰੇ ਗਏ ਹਨ ਤੇ 168,162 ਜ਼ਖਮੀ ਹੋਏ ਹਨ। ਮਰਨ ਵਾਲਿਆਂ ਵਿੱਚੋਂ ਅੱਧੇ ਬੱਚੇ ਤੇ ਔਰਤਾਂ ਹਨ।
ਮਾਹਰਾਂ ਮੁਤਾਬਕ ਗਾਜ਼ਾ ਵਿੱਚ ਕਾਲ ਵਾਲੀ ਹਾਲਤ ਹੈ ਤੇ 90 ਫੀਸਦੀ ਲੋਕ ਉਜੜਨ ਲਈ ਮਜਬੂਰ ਹੋਏ ਹਨ।





