ਕਾਂਕੇਰ : ਸੁਰੱਖਿਆ ਬਲਾਂ ਨੇ ਐਤਵਾਰ ਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ਵਿੱਚ ਇੱਕ ਮਹਿਲਾ ਕੇਡਰ ਸਣੇ ਤਿੰਨ ਮਾਓਵਾਦੀਆਂ ਨੂੰ ਮਾਰ ਦਿੱਤਾ। ਪੁਲਸ ਅਨੁਸਾਰ ਕਾਂਕੇਰ ਪੁਲਸ ਸਟੇਸ਼ਨ ਦੀ ਹੱਦ ਅੰਦਰ ਛਿੰਦਖੜਕ ਪਿੰਡ ਦੇ ਜੰਗਲੀ ਪਹਾੜੀ ਖੇਤਰ ਵਿੱਚ ਮੁਕਾਬਲਾ ਉਦੋਂ ਹੋਇਆ, ਜਦੋਂ ਕਾਂਕੇਰ ਅਤੇ ਗੈਰੀਆਬੰਦ ਤੋਂ ਜ਼ਿਲ੍ਹਾ ਰਿਜ਼ਰਵ ਗਾਰਡ ਦੀ ਟੀਮ ਨੇ ਬੀ ਐੱਸ ਐੱਫ ਦੇ ਜਵਾਨਾਂ ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਕਾਂਕੇਰ ਦੇ ਐੱਸ ਐੱਸ ਪੀ ਆਈ ਕੇ ਏਲੇਸੇਲਾ ਨੇ ਕਿਹਾ ਕਿ ਗੋਲੀਬਾਰੀ ਦੌਰਾਨ ਦੋ ਮਾਓਵਾਦੀ ਅਤੇ ਇੱਕ ਮਹਿਲਾ ਮਾਓਵਾਦੀ ਨੂੰ ਮਾਰ ਦਿੱਤਾ ਗਿਆ, ਜਿਸ ’ਤੇ 14 ਲੱਖ ਰੁਪਏ ਦਾ ਇਨਾਮ ਸੀ। ਇਸ ਸਾਲ ਹੁਣ ਤਕ ਬਸਤਰ ਖੇਤਰ, ਜਿਸ ਵਿੱਚ ਕਾਂਕੇਰ, ਬਸਤਰ, ਕੋਂਡਾਗਾਓਂ, ਬੀਜਾਪੁਰ, ਦਾਂਤੇਵਾੜਾ, ਨਾਰਾਇਣਪੁਰ ਤੇ ਸੁਕਮਾ ਜ਼ਿਲ੍ਹੇ ਆਉਦੇ ਹਨ, ਵਿੱਚ 223 ਸਣੇ ਸੂਬੇ ਵਿੱਚ ਕੁਲ 252 ਮਾਓਵਾਦੀ ਮਾਰੇ ਗਏ ਹਨ। ਪਿਛਲੇ ਸਾਲ ਬਸਤਰ ਖੇਤਰ ਵਿੱਚ 217 ਸਣੇ ਸੂਬੇ ਵਿੱਚ 219 ਮਾਰੇ ਗਏ ਸਨ।





