ਕੁਰੂਕਸ਼ੇਤਰ : ਸੋਮਵਾਰ ਸਵੇਰੇ ਸਾਢੇ 7 ਵਜੇ ਇੱਥੋਂ 8 ਕਿਲੋਮੀਟਰ ਦੂਰ ਕੈਥਲ-ਕੁਰੂਕਸ਼ੇਤਰ ਸੜਕ ’ਤੇ ਪਿੰਡ ਘਰਾਰਸੀ ਕੋਲ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਅੰਬਾਲਾ ਦੇ ਪਿੰਡ ਬੁਬਕਾ ਤੋਂ ਛੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਕਾਰ ਵਿੱਚ ਸਵਾਰ ਪੰਜ ਵਿਅਕਤੀਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਿ੍ਰਤਕਾਂ ਦੀ ਪਛਾਣ ਪ੍ਰਵੀਨ, ਪਵਨ, ਰਾਜੇਂਦਰ, ਉਰਮਿਲਾ ਅਤੇ ਸੁਮਨ ਵਜੋਂ ਹੋਈ ਹੈ। 18 ਸਾਲਾ ਵੰਸ਼ਿਕਾ ਗੰਭੀਰ ਜ਼ਖ਼ਮੀ ਹੋ ਗਈ ਅਤੇ ਜ਼ੇਰੇ ਇਲਾਜ ਹੈ। ਦੂਜੀ ਕਾਰ ਵਿੱਚ ਸਫਰ ਕਰ ਰਹੇ ਚਾਰ ਵਿਅਕਤੀ ਵੀ ਜ਼ਖ਼ਮੀ ਹੋ ਗਏ। ਇਹ ਸਾਰੇ ਅੰਬਾਲਾ ਦੇ ਮੁਲਾਨਾ ਜਾ ਰਹੇ ਸਨ।




