ਸ਼੍ਰੋਮਣੀ ਕਮੇਟੀ ਨੇ ਯੂ ਕੇ ‘ਚ ਪਹਿਲਾ ਕੋਆਰਡੀਨੇਸ਼ਨ ਦਫ਼ਤਰ ਖੋਲਿ੍ਹਆ

0
92

ਬਰਮਿੰਘਮ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ ਕੇ ਅਤੇ ਯੂਰਪ ਵਿੱਚ ਵੱਡੀ ਗਿਣਤੀ ਵਿੱਚ ਵਸੇ ਸਿੱਖਾਂ ਦੀਆਂ ਧਾਰਮਿਕ ਲੋੜਾਂ ਪੂਰੀਆਂ ਕਰਨ ਲਈ ਗ੍ਰੇਟ ਬਿ੍ਟੇਨ ਸਿਟੀ ਬਰਮਿੰਘਮ ਵਿੱਚ ਕੋਆਰਡੀਨੇਸ਼ਨ ਦਫਤਰ ਖੋਲਿ੍ਹਆ ਹੈ | ਦਫ਼ਤਰ ਦਾ ਉਦਘਾਟਨ ਕਮੇਟੀ ਦੇ ਮੁੱਖ ਸਕੱਤਰ ਕੁਲਵੰਤ ਸਿੰਘ ਮੰਨਣ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਕਾਰਜਕਾਰੀ ਕਮੇਟੀ ਮੈਂਬਰ ਹਰਜਿੰਦਰ ਕੌਰ, ਰਾਜਿੰਦਰ ਸਿੰਘ ਮਹਿਤਾ, ਮੈਂਬਰ ਜੋਧ ਸਿੰਘ, ਨਿੱਜੀ ਸਹਾਇਕ ਸ਼ਾਹਬਾਜ ਸਿੰਘ ਅਤੇ ਪਰਮਜੀਤ ਕੌਰ ਪਿੰਕੀ ਨੇ ਕੀਤਾ | ਨਾਰਥ ਅਮਰੀਕਾ ਦੇ ਕਮੇਟੀ ਅਤੇ ਅਕਾਲੀ ਦਲ ਦੇ ਕੋਆਰਡੀਨੇਟਰ ਬੇਅੰਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਮੈਂਬਰ ਹਰਜਿੰਦਰ ਕੌਰ ਪਿਛਲੇ ਕੁਝ ਸਮੇਂ ਤੋਂ ਕੈਨੇਡਾ, ਅਮਰੀਕਾ ਅਤੇ ਯੂਰਪ ਦੀਆਂ ਸਿੱਖ ਸੰਸਥਾਵਾਂ ਨਾਲ ਵੱਖ ਵੱਖ-ਵੱਖ ਥਾਵਾਂ ‘ਤੇ ਮੀਟਿੰਗਾਂ ਕਰਕੇ ਸਿੱਖਾਂ ਦੀਆਂ ਧਾਰਮਿਕ ਸਮੱਸਿਆਵਾਂ ਦੇ ਹੱਲ ‘ਤੇ ਵਿਚਾਰ-ਵਟਾਂਦਰਾ ਕਰ ਰਹੇ ਹਨ | ਉਨ੍ਹਾ ਦੇ ਯਤਨਾਂ ਸਦਕਾ ਯੂ ਕੇ ਵਿਚ ਇਹ ਕਾਰਜ ਨੇਪਰੇ ਚੜਿ੍ਹਆ ਹੈ | ਉਨ੍ਹਾ ਕਿਹਾ ਕਿ ਜਲਦੀ ਹੀ ਅਮਰੀਕਾ ਤੇ ਕੈਨੇਡਾ ਵਿਚ ਵੀ ਦਫ਼ਤਰ ਸਥਾਪਤ ਕੀਤੇ ਜਾਣਗੇ |