‘ਆਪਦਾ ‘ਚ ਅਵਸਰ’ ਲੱਭ ਰਹੇ ਸਨ ਬਾਜਵਾ : ਨੀਲ ਗਰਗ

0
113

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦÏਰਾਨ ਦਿੱਤੇ ਗਏ ਬਿਆਨ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ¢ ਗਰਗ ਨੇ ਕਿਹਾ ਕਿ ਜਦੋਂ ਪੰਜਾਬ ਹੜ੍ਹਾਂ ਦੀ ਸਦੀ ਦੀ ਸਭ ਤੋਂ ਵੱਡੀ ਤ੍ਰਾਸਦੀ ਦਾ ਸਾਹਮਣਾ ਕਰ ਰਿਹਾ ਸੀ, ਉਦੋਂ ਬਾਜਵਾ ਜੀ ਲੋਕਾਂ ਨਾਲ ਖੜ੍ਹਨ ਦੀ ਬਜਾਏ ਆਪਣੇ ਨਿੱਜੀ ਵਪਾਰਕ ਹਿੱਤਾਂ ਦੀ ਪੂਰਤੀ ਲਈ ਸਰਕਾਰੀ ਅਧਿਕਾਰੀਆਂ ‘ਤੇ ਦਬਾਅ ਬਣਾ ਰਹੇ ਸਨ¢
ਪ੍ਰੈੱਸ ਕਾਨਫਰੰਸ ਦÏਰਾਨ ਨੀਲ ਗਰਗ ਨੇ ਕਿਹਾ ਕਿ ਇਹ ਬੜੇ ਹੀ ਅਫਸੋਸ ਦੀ ਗੱਲ ਹੈ ਕਿ ਇਸ ਨਾਜ਼ੁਕ ਸਮੇਂ ਵਿੱਚ ਜਦੋਂ ਵਿਰੋਧੀ ਧਿਰ ਦੇ ਆਗੂ ਨੂੰ ਸਰਕਾਰ ਨਾਲ ਖੜ੍ਹ ਕੇ ਕੇਂਦਰ ਤੋਂ 20,000 ਕਰੋੜ ਦੇ ਮੁਆਵਜ਼ੇ ਦੀ ਮੰਗ ਕਰਨੀ ਚਾਹੀਦੀ ਸੀ, ਬਾਜਵਾ ਨੇ ਉਲਟਾ ਪੰਜਾਬ ਸਰਕਾਰ ‘ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਅਤੇ ਹੜ੍ਹਾਂ ਨੂੰ ‘ਮੈਨ-ਮੇਡ’ ਕਹਿ ਕੇ ਦੋਸ਼ ਮੜ੍ਹਨ ਦੀ ਕੋਸ਼ਿਸ਼ ਕੀਤੀ¢
ਗਰਗ ਨੇ ਦੱਸਿਆ ਕਿ ਹੜ੍ਹਾਂ ਕਾਰਨ ਹੋਈ ਭਿਆਨਕ ਤਬਾਹੀ ‘ਤੇ ਵਿਚਾਰ ਕਰਨ ਲਈ 26 ਤੋਂ 29 ਸਤੰਬਰ ਤੱਕ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ¢ ਇਸ ਤਬਾਹੀ ਵਿੱਚ ਕਰੀਬ 5 ਲੱਖ ਏਕੜ ਖੜ੍ਹੀ ਫ਼ਸਲ ਬਰਬਾਦ ਹੋਈ, 2305 ਪਿੰਡ ਤਬਾਹ ਹੋ ਗਏ, 60 ਲੋਕਾਂ ਦੀ ਮÏਤ ਹੋਈ ਅਤੇ ਹਜ਼ਾਰਾਂ ਕਰੋੜਾਂ ਦਾ ਨੁਕਸਾਨ ਹੋਇਆ¢ਨੀਲ ਗਰਗ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਘੇਰਦੀਆਂ ਕਈ ਸਵਾਲ ਪੁੱਛੇ ਅਤੇ ਕਾਂਗਰਸ ਲੀਡਰਸ਼ਿਪ ਤੋਂ ਵੀ ਜਵਾਬ ਦੀ ਮੰਗ ਕੀਤੀ¢ ਉਨ੍ਹਾ ਪੁੱਛਆ—ਬਾਜਵਾ ਜੀ, ਤੁਸੀਂ 15 ਜੁਲਾਈ ਨੂੰ ਆਪਣੀ ਪਤਨੀ ਦੇ ਨਾਂਅ ‘ਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਫੁੱਲੜਾਂ (ਹੱਦਬਸਤ ਨੰਬਰ 125) ਵਿੱਚ ਬਿਆਸ ਦਰਿਆ ਦੇ ਨੇੜਲੇ ਖੇਤਰ ਅੰਦਰ 16 ਕਨਾਲ ਅਤੇ 10 ਮਰਲੇ ਜ਼ਮੀਨ ਕਿਉਂ ਖਰੀਦੀ? ਕੀ ਤੁਹਾਨੂੰ ਪਹਿਲਾਂ ਪਤਾ ਸੀ ਕਿ ਹਰ ਸਾਲ ਇੱਥੇ ਮÏਨਸੂਨ ਵਿੱਚ ਆਉਣ ਵਾਲੀ ਮਿੱਟੀ (ਰੇਤ) ਨਾਲ ਤੁਸੀਂ ‘ਮਾਈਨਿੰਗ’ ਦਾ ਕਾਰੋਬਾਰ ਕਰੋਗੇ? ਜਿੱਥੇ ਲੋਕ ਹੜ੍ਹਾਂ ਦੀ ਤਬਾਹੀ ਝੱਲ ਰਹੇ ਹਨ, ਉੱਥੇ ਤੁਸੀਂ ਇਸ ਨੂੰ ਕਾਰੋਬਾਰ ਦਾ ‘ਅਵਸਰ’ ਕਿਉਂ ਬਣਾਇਆ? ਉਹਨਾ ਕਿਹਾ ਕਿ ਸੱਤਾ ਵਿੱਚ ਹੁੰਦੀਆਂ ਬਾਜਵਾ ਨੇ ਪਿੰਡ (ਗੁਰਦਾਸਪੁਰ) ਵਿਖੇ 2016-17 ਵਿੱਚ ਆਪਣੇ ਪੁੱਤ ਅਤੇ ਪਤਨੀ ਦੇ ਨਾਂਅ ‘ਤੇ 185 ਕਨਾਲ ਅਤੇ 4 ਮਰਲੇ ਜ਼ਮੀਨ ਖਰੀਦੀ ਸੀ¢ ਉਸ ਸਮੇਂ ਜਦੋਂ ਕਿਸਾਨਾਂ ਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਸੀ, ਉਦੋਂ ਕਾਂਗਰਸ ਸਰਕਾਰ ਨੇ ਬਾਜਵਾ ਦੇ ਨਿੱਜੀ ਹਿੱਤਾਂ ਲਈ ਉਸ ਜ਼ਮੀਨ ‘ਤੇ 1 ਕਰੋੜ 18 ਲੱਖ ਰੁਪਏ ਖਰਚ ਕਰਕੇ ‘ਡੰਗੇ’ (ਪੱਥਰਾਂ ਦੀਆਂ ਦੀਵਾਰਾਂ/ਪਾਲਾਂ) ਕਿਉਂ ਲਗਵਾਏ? ਕੀ ਲੋਕਾਂ ਦੇ ਟੈਕਸ ਦਾ ਪੈਸਾ ਨਿੱਜੀ ਜਾਇਦਾਦ ਨੂੰ ਬਚਾਉਣ ਲਈ ਵਰਤਣਾ ਜਾਇਜ਼ ਹੈ? ਗਰਗ ਨੇ ਕਿਹਾ ਕਿ ਬਾਜਵਾ ਨੂੰ ਵੱਡਾ ਲੀਡਰ ਹੋਣ ਦੇ ਨਾਤੇ ਇਨ੍ਹਾਂ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ ਅਤੇ ਕਾਂਗਰਸ ਦੀ ਲੀਡਰਸ਼ਿਪ ਨੂੰ ਵੀ ਆਪਣੀ ਦੋਗਲੀ ਨੀਤੀ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ¢