ਸ਼ੇਖ ਲਈ ਬਾਬਾ ਕਰ ਰਿਹਾ ਸੀ ਮਹਿਲਾ ਦਾ ਪ੍ਰਬੰਧ

0
93

ਚੰਡੀਗੜ੍ਹ—ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਗਿ੍ਫਤਾਰ ਅਖੌਤੀ ਬਾਬੇ ਚੈਤੰਨਯਾਨੰਦ ਸਰਸਵਤੀ ਬਾਰੇ ਹੁਣ ਨਵਾਂ ਖੁਲਾਸਾ ਹੋਇਆ ਹੈ | ਸੋਸ਼ਲ ਮੀਡੀਆ ‘ਤੇ ਵਾਇਰਲ ਇੱਕ ਵਟਸਐਪ ਚੈਟ ਮੁਤਾਬਕ ਇਹ ਅਖੌਤੀ ਸਾਧ ਮਹਿਲਾਵਾਂ ਨੂੰ ਕਥਿਤ ਅਸ਼ਲੀਲ ਸੁਨੇਹੇ ਭੇਜਦਾ ਸੀ | ਉਸ ਨੂੰ ਪਿਛਲੇ ਦਿਨੀਂ ਆਗਰਾ ਤੋਂ ਗਿ੍ਫਤਾਰ ਕੀਤਾ ਗਿਆ ਹੈ | ਗਿ੍ਫ਼ਤਾਰੀ ਤੋਂ ਬਾਅਦ ਉਸ ਦੀ ਹੈਰਾਨੀਜਨਕ ਵਟਸਐਪ ਚੈਟ ਸਾਹਮਣੇ ਆਈ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ 62 ਸਾਲਾ ਇਹ ਬਾਬਾ ਕਥਿਤ ਤੌਰ ‘ਤੇ ਇੱਕ ਦੁਬਈ ਦੇ ਸ਼ੇਖ ਲਈ ਅÏਰਤਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਨਿਯਮਿਤ ਤੌਰ ‘ਤੇ ਆਪਣੇ ਸੰਸਥਾਨ ਨਾਲ ਜੁੜੀਆਂ ਨੌਜਵਾਨ ਅÏਰਤਾਂ ਨੂੰ ਅਸ਼ਲੀਲ ਸੁਨੇਹੇ ਭੇਜਦਾ ਸੀ | ਇੱਕ ਚੈਟ ਅਜਿਹੀ ਵੀ ਹੈ, ਜਿਸ ਵਿੱਚ ਚੈਤੰਨਯਾਨੰਦ ਇੱਕ ਵਿਦਿਆਰਥਣ ‘ਤੇ ਕਥਿਤ ਤੌਰ ‘ਤੇ ਇੱਕ ਅਮੀਰ ਗਾਹਕ ਲਈ ਜਿਨਸੀ ਸੰਬੰਧਾਂ ਲਈ ਦਬਾਅ ਪਾਉਂਦਾ ਨਜ਼ਰ ਆ ਰਿਹਾ ਹੈ:
ਚੈਤੰਨਯਾਨੰਦ ਇਸ ਸੁਨੇਹੇ ਵਿੱਚ ਪੁੱਛ ਰਿਹਾ ਹੈ:
‘ਇੱਕ ਦੁਬਈ ਸ਼ੇਖ ਨੂੰ ਜਿਨਸੀ ਸੰਬੰਧਾਂ ਲਈ ਸਾਥਣ ਚਾਹੀਦੀ ਹੈ, ਕੀ ਤੁਹਾਡੀ ਕੋਈ ਚੰਗੀ ਦੋਸਤ ਹੈ?’
ਪੀੜਤ : ‘ਕੋਈ ਨਹੀਂ ਹੈ |’
ਚੈਤੰਨਯਾਨੰਦ: ‘ਇਹ ਕਿਵੇਂ ਸੰਭਵ ਹੈ? ‘
ਪੀੜਤ: ‘ਮੈਨੂੰ ਨਹੀਂ ਪਤਾ |’
ਚੈਤੰਨਯਾਨੰਦ: ‘ਤੁਹਾਡੀ ਕੋਈ ਕਲਾਸਮੇਟ? ਜੂਨੀਅਰ ਹੈ? ‘
ਇੱਕ ਹੋਰ ਗੱਲਬਾਤ ਵਿੱਚ ਉਹ ਅਣਉਚਿਤ ਤਰੀਕੇ ਨਾਲ ਪੁੱਛਦਾ ਹੈ :
‘ਤੁਸੀਂ ਮੇਰੇ ਨਾਲ ਨਹੀਂ ਸੌਂਵੋਗੇ? ‘
ਚੈਤੰਨਯਾਨੰਦ ਨੂੰ ਐਤਵਾਰ ਨੂੰ ਤੜਕੇ 3:30 ਵਜੇ ਆਗਰਾ ਦੇ ਤਾਜਗੰਜ ਖੇਤਰ ਦੇ ਇੱਕ ਹੋਟਲ ਤੋਂ ਗਿ੍ਫ਼ਤਾਰ ਕੀਤਾ ਗਿਆ ਸੀ, ਜਿੱਥੇ ਉਹ ਪਾਰਥ ਸਾਰਥੀ ਦੇ ਉਪਨਾਮ ਹੇਠ ਰਹਿ ਰਿਹਾ ਸੀ |