ਨਵੀਂ ਦਿੱਲੀ : 25 ਰਾਜਾਂ ਵਿੱਚ ਹਾਈ ਕੋਰਟਾਂ ‘ਚ 330 ਜੱਜਾਂ ਦੀ ਕਮੀ ਹੈ | ਅਲਾਹਾਬਾਦ ਹਾਈ ਕੋਰਟ ਵਿੱਚ ਲੋੜੀਂਦੇ 160 ਵਿੱਚੋਂ 76 ਜੱਜ ਘੱਟ ਹਨ | ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ ਤੇ ਨਿਆਂ ਵਿਭਾਗ ਮੁਤਾਬਕ ਸਿਰਫ ਸਿੱਕਮ ਤੇ ਮੇਘਾਲਿਆ ਦੀਆਂ ਹਾਈ ਕੋਰਟਾਂ ਵਿੱਚ ਹੀ ਪੂਰੇ ਜੱਜ ਹਨ | ਸੁਪਰੀਮ ਕੋਰਟ ਤਾਂ ਪੂਰੇ 34 ਜੱਜਾਂ ਨਾਲ ਚੱਲ ਰਹੀ ਹੈ, ਪਰ ਹਾਈ ਕੋਰਟਾਂ ਦਾ ਹਾਲ ਬਹੁਤ ਮਾੜਾ ਹੈ | ਸਾਰੀਆਂ ਹਾਈ ਕੋਰਟਾਂ ਵਿੱਚ 1122 ਜੱਜ ਚਾਹੀਦੇ ਹਨ, ਪਰ ਹਨ 792 ਹੀ | ਦੇਸ਼ ਦੀਆਂ ਹਾਈ ਕੋਰਟਾਂ ਵਿੱਚ 67 ਲੱਖ ਤੋਂ ਵੱਧ ਕੇਸ ਪੈਂਡਿੰਗ ਹਨ | ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 85 ਵਿੱਚੋਂ 25 ਜੱਜਾਂ ਦੀ ਕਮੀ ਹੈ |


