ਗੋਲੀਬਾਰੀ ਨਾਲ 4 ਮੌਤਾਂ ਦੀ ਨਿਰਪੱਖ ਜਾਂਚ ਹੋਵੇ : ਵਾਂਗਚੁੱਕ

0
135

ਲੇਹ : ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿੱਚ ਐੱਨ ਐੱਸ ਏ ਤਹਿਤ ਨਜ਼ਰਬੰਦ ਵਾਤਾਵਰਨ ਕਾਰਕੁਨ ਸੋਨਮ ਵਾਂਗਚੁੱਕ ਨੇ ਪਿਛਲੇ ਹਫ਼ਤੇ ਲੇਹ ਵਿੱਚ ਸੁਰੱਖਿਆ ਬਲਾਂ ਦੀ ਗੋਲੀਬਾਰੀ ਨਾਲ ਹੋਈ ਚਾਰ ਲੋਕਾਂ ਦੀ ਮੌਤ ਦੀ ਨਿਰਪੱਖ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ | ਵਾਂਗਚੱੁਕ ਨੇ ਆਪਣੇ ਵੱਡੇ ਭਰਾ ਅਤੇ ਵਕੀਲ ਮੁਸਤਫਾ ਹਜ ਰਾਹੀਂ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ, ”ਜਦੋਂ ਤੱਕ ਜਾਂਚ ਨਹੀਂ ਹੁੰਦੀ, ਮੈਂ ਜੇਲ੍ਹ ਵਿੱਚ ਰਹਿਣ ਲਈ ਤਿਆਰ ਹਾਂ | ਉਨ੍ਹਾਂ ਲੋਕਾਂ ਦੇ ਪਰਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਦਿੱਤੀਆਂ ਹਨ ਅਤੇ ਜ਼ਖਮੀ ਹੋਏ ਅਤੇ ਗਿ੍ਫਤਾਰ ਕੀਤੇ ਗਏ |”