ਮਹਾਂ-ਗੱਠਬੰਧਨ ਦੀ ਸਰਕਾਰ ਬਣੇਗੀ : ਡੀ ਰਾਜਾ

0
57

ਪਟਨਾ : ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਡੀ. ਰਾਜਾ ਨੇ ਮੰਗਲਵਾਰ ਕਿਹਾ ਕਿ ਉਨ੍ਹਾ ਦੀ ਪਾਰਟੀ ਮਹਾਂ-ਗੱਠਬੰਧਨ ਦਾ ਅਟੱੁਟ ਹਿੱਸਾ ਹੈ ਤੇ ਬਿਹਾਰ ਅਸੈਂਬਲੀ ਚੋਣਾਂ ਤੋਂ ਬਾਅਦ ਮਹਾਂ-ਗੱਠਬੰਧਨ ਦੀ ਹੀ ਸਰਕਾਰ ਬਣੇਗੀ | ਪਟਨਾ ਹਵਾਈ ਅੱਡੇ ‘ਤੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜਾ ਨੇ ਕਿਹਾ ਕਿ ਤਾਲਮੇਲ ਕਮੇਟੀ ਦੀ ਸ਼ਾਮੀਂ ਹੋਣ ਵਾਲੀ ਮੀਟਿੰਗ ਵਿੱਚ ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਬਾਰੇ ਗੱਲਬਾਤ ਹੋਵੇਗੀ | ਉਨ੍ਹਾ ਸਪੱਸ਼ਟ ਕੀਤਾ ਕਿ ਮੁੱਖ ਮੰਤਰੀ ਦਾ ਚਿਹਰਾ ਮਹਾਂ-ਗੱਠਬੰਧਨ ਦਾ ਮੁੱਖ ਮੁੱਦਾ ਨਹੀਂ | ਚੋਣਾਂ ਜਿੱਤਣੀਆਂ ਹੀ ਪਹਿਲੀ ਤਰਜੀਹ ਹੈ | ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾ ਕਿਹਾ ਕਿ ਤੇਜਸਵੀ ਯਾਦਵ ਦੇ ਮੁੱਖ ਮੰਤਰੀ ਬਣਨ ‘ਤੇ ਉਨ੍ਹਾ ਨੂੰ ਕੋਈ ਇਤਰਾਜ਼ ਨਹੀਂ | ਉਨ੍ਹਾ ਆਸ ਪ੍ਰਗਟਾਈ ਕਿ ਸੀਟਾਂ ਦੀ ਵੰਡ ਵੇਲੇ ਉਨ੍ਹਾ ਦੀ ਪਾਰਟੀ ਨੂੰ ਸਨਮਾਨਜਨਕ ਸੀਟਾਂ ਮਿਲਣਗੀਆਂ | ਇਸ ਮੌਕੇ ਪਾਰਟੀ ਦੇ ਬਿਹਾਰ ਦੇ ਸਕੱਤਰ ਸੰਜੇ ਯਾਦਵ ਵੀ ਮੌਜੂਦ ਸਨ |
ਉਹਨਾ ਕਿਹਾ ਕਿ ਬਿਹਾਰ ਚੋਣਾਂ ਨਿਰਪੱਖ ਤੇ ਅਜ਼ਾਦਾਨਾ ਹੋਣ, ਇਹ ਚੋਣ ਕਮਿਸ਼ਨ ਦੀ ਵੱਡੀ ਜ਼ਿੰਮੇਵਾਰੀ ਹੋਵੇਗੀ | ਉਨ੍ਹਾ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸੂਬੇ ਵਿੱਚ ਵੋਟਾਂ ਦੀ ਵਿਸ਼ੇਸ਼ ਡੂੰਘੀ ਸੁਧਾਈ ‘ਤੇ ਕਈ ਸਵਾਲ ਉੱਠੇ | ਮਾਮਲਾ ਸੁਪਰੀਮ ਕੋਰਟ ਵਿੱਚ ਗਿਆ ਤੇ ਅਜੇ ਵੀ ਮਾਮਲਾ ਚੱਲ ਰਿਹਾ ਹੈ |