ਮਰੀਜ਼ ਨੂੰ ਬਚਾਉਣ ਲਈ ਡਾਕਟਰ ਤਿੰਨ ਕਿਲੋਮੀਟਰ ਦੌੜਿਆ

0
290

ਬੇਂਗਲੁਰੂ : ਕਰਨਾਟਕ ਦੀ ਰਾਜਧਾਨੀ ਬੇਂਗਲੁਰੂ ਟਰੈਫਿਕ ਨੂੰ ਲੈ ਕੇ ਬਦਨਾਮ ਹੈ, ਜਿਥੇ ਥੋੜ੍ਹੀ ਜਿਹੀ ਦੂਰੀ ਤੈਅ ਕਰਨ ਲਈ ਲੰਮਾ ਸਮਾਂ ਲੱਗ ਜਾਂਦਾ ਹੈ, ਪਰ ਲੰਮੇ ਟਰੈਫਿਕ ਜਾਮ ਨੂੰ ਦੇਖਦਿਆਂ ਇਕ ਡਾਕਟਰ ਨੇ ਆਪਣੇ ਮਰੀਜ਼ ਨੂੰ ਬਚਾਉਣ ਲਈ 30 ਅਗਸਤ ਨੂੰ ਜੋ ਕੀਤਾ, ਉਹ ਇਕ ਪ੍ਰੇਰਣਾਦਾਇਕ ਕਹਾਣੀ ਹੋ ਨਿਬੜੀ ਹੈ। ਮਨੀਪਾਲ ਹਸਪਤਾਲ ਵਿਚ ਗੈਸਟਰੋ ਐਨਟਰੋਲੋਜੀ (ਅੰਤੜੀ ਰੋਗ) ਦੇ ਸਰਜਨ ਡਾ. ਗੋਵਿੰਦ ਨੰਦ ਕੁਮਾਰ ਨੇ ਐਮਰਜੈਂਸੀ ਲੈਪਰੋਸਕੋਪਿਕ ਗਾਲਬਲੈਡਰ ਸਰਜਰੀ ਕਰਨੀ ਸੀ, ਪਰ ਸਰਾਜਪੁਰ-ਮਰਾਥਲੀ ਸੜਕ ’ਤੇ ਲੰਮਾ ਟਰੈਫਿਕ ਜਾਮ ਲੱਗਾ ਹੋਇਆ ਸੀ। ਇਹ ਸੋਚਦਿਆਂ ਕਿ ਦੇਰੀ ਮਹਿਲਾ ਮਰੀਜ਼ ਨੂੰ ਸੰਕਟ ਵਿਚ ਪਾ ਸਕਦੀ ਹੈ, ਉਹ ਕਾਰ ਛੱਡ ਕੇ ਦੌੜ ਪਏ ਤੇ ਤਿੰਨ ਕਿਲੋਮੀਟਰ ਦੀ ਦੌੜ ਲਾਉਣ ਤੋਂ ਬਾਅਦ ਸਰਜਰੀ ਕੀਤੀ। ਦੌੜਦਿਆਂ ਦੀ ਇਕ ਪੋਸਟ ਡਾਕਟਰ ਨੇ ਆਪਣੇ ਇੰਸਟਾਗਰਾਮ ’ਤੇ ਵੀ ਸ਼ੇਅਰ ਕੀਤੀ।
ਉਨ੍ਹਾ ਕਿਹਾਮੈਂ ਕੇਂਦਰੀ ਬੇਂਗਲੁਰੂ ਤੋਂ ਦੱਖਣ-ਪੂਰਬ ਵਿਚ ਪੈਂਦੇ ਸਰਾਜਪੁਰ ਵਿਚ ਮਨੀਪਾਲ ਹਸਪਤਾਲ ਤੱਕ ਰੋਜ਼ਾਨਾ ਜਾਂਦਾ ਹਾਂ। ਮੈਂ ਸਰਜਰੀ ਲਈ ਘਰੋਂ ਵਕਤ ਸਿਰ ਨਿਕਲਿਆ। ਹਸਪਤਾਲ ਵਿਚ ਮੇਰੀ ਟੀਮ ਪੂਰੀ ਤਰ੍ਹਾਂ ਤਿਆਰ ਸੀ। ਘਰੋਂ ਨਿਕਲਿਆ ਤਾਂ ਲੰਮਾ ਟਰੈਫਿਕ ਜਾਮ ਲੱਗਾ ਹੋਇਆ ਸੀ। ਮੈਂ ਕਾਰ ਡਰਾਈਵਰ ਕੋਲ ਛੱਡੀ ਤੇ ਬਿਨਾਂ ਕੁਝ ਹੋਰ ਸੋਚੇ ਦੌੜ ਪਿਆ। ਡਾ. ਨੰਦ ਕੁਮਾਰ ਨੇ ਹਸਪਤਾਲ ਪੁੱਜ ਕੇ ਬਿਨਾਂ ਕੋਈ ਵਕਤ ਗੁਆਏ ਸਰਜਰੀ ਕੀਤੀ, ਜਿਹੜੀ ਕਾਮਯਾਬ ਰਹੀ ਤੇ ਮਰੀਜ਼ ਨੂੰ ਵਕਤ ਸਿਰ ਛੁੱਟੀ ਮਿਲ ਗਈ।

LEAVE A REPLY

Please enter your comment!
Please enter your name here