ਪੁਲਸ ਅਫਸਰ ਦੀ ਖੁਦਕੁਸ਼ੀ ਦੇ ਮਾਮਲੇ ’ਚ ਤੁਰੰਤ ਤੇ ਸਖ਼ਤ ਕਾਰਵਾਈ ਦੀ ਮੰਗ

0
97

ਚੰਡੀਗੜ੍ਹ (ਗੁਰਜੀਤ ਬਿੱਲਾ, �ਿਸ਼ਨ ਗਰਗ)-ਪੰਜਾਬ ਦੇ ਵਿੱਤ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਕੇਡਰ ਦੇ ਮਰਹੂਮ ਆਈ ਪੀ ਐੱਸ ਅਫ਼ਸਰ ਵਾਈ ਪੂਰਨ ਕੁਮਾਰ ਦੁਆਰਾ ਲਿਖੇ ਗਏ ‘ਆਖਰੀ ਨੋਟ’ ਵਿੱਚ ਕੀਤੇ ਗਏ ਭਿਆਨਕ ਖੁਲਾਸਿਆਂ ਵੱਲ ਇਸ਼ਾਰਾ ਕਰਦਿਆਂ, ਜਿਸ ਵਿੱਚ ਸਪੱਸ਼ਟ ਤੌਰ ’ਤੇ ਕਈ ਸਾਲਾਂ ਤੋਂ ‘ਹਰਿਆਣਾ ਦੇ ਸੰਬੰਧਤ ਸੀਨੀਅਰ ਅਫ਼ਸਰਾਂ ਵੱਲੋਂ ਲਗਾਤਾਰ ਜਾਤੀ-ਆਧਾਰਿਤ ਵਿਤਕਰਾ, ਨਿਸ਼ਾਨਾ ਬਣਾ ਕੇ ਮਾਨਸਿਕ ਪ੍ਰੇਸ਼ਾਨੀ, ਜਨਤਕ ਅਪਮਾਨ ਅਤੇ ਅੱਤਿਆਚਾਰ’ ਦਾ ਵਿਸਤਿ੍ਰਤ ਵੇਰਵਾ, ਭਾਰਤੀ ਜਨਤਾ ਪਾਰਟੀ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਸ਼ਾਸਿਤ ਸੂਬਿਆਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵਿਰੁੱਧ ਪ੍ਰਤੱਖ ਤੌਰ ’ਤੇ ਜਾਤੀ-ਆਧਾਰਤ ਵਿਤਕਰੇ ਅਤੇ ਅੱਤਿਆਚਾਰਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਚੀਮਾ ਨੇ ਸਿੱਧੇ ਤੌਰ ’ਤੇ ਮਰਹੂਮ ਆਈ ਪੀ ਐੱਸ ਅਫ਼ਸਰ ਦੇ ਵਿਸਤਿ੍ਰਤ ਆਖਰੀ ਨੋਟ ਦਾ ਹਵਾਲਾ ਦਿੱਤਾ, ਜਿਸ ਵਿੱਚ ਕਈ ਸੀਨੀਅਰ ਆਈ ਪੀ ਅੱੈਸ ਅਤੇ ਆਈ ਏ ਐੱਸ ਅਫ਼ਸਰਾਂ ਦੇ ਨਾਂਅ ਹਨ ਅਤੇ ‘ਜਾਤੀ-ਆਧਾਰਿਤ ਵਿਤਕਰਾ, ਜਨਤਕ ਅਪਮਾਨ, ਨਿਸ਼ਾਨਾ ਬਣਾ ਕੇ ਮਾਨਸਿਕ ਪ੍ਰੇਸ਼ਾਨੀ ਅਤੇ ਅੱਤਿਆਚਾਰਾਂ ਨੂੰ ਜਾਰੀ ਰੱਖਣ ਦੀ ਇੱਕ ਸਾਂਝੀ ਸਾਜ਼ਿਸ਼’ ਦਾ ਦੋਸ਼ ਲਾਇਆ ਗਿਆ ਹੈ। ਚੀਮਾ ਨੇ ਕਿਹਾਭਾਜਪਾ ਸ਼ਾਸਨ ਅਧੀਨ ਸਥਿਤੀ ਦੀ ਗੰਭੀਰਤਾ ਭਿਆਨਕ ਹੈ।
ਅਸੀਂ ਵੇਖਿਆ ਹੈ ਕਿ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਵਰਗੇ ਭਾਜਪਾ ਸ਼ਾਸਿਤ ਰਾਜਾਂ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਜਨਜਾਤੀਆਂ ਵਿਰੁੱਧ ਵਧ ਰਹੇ ਅਪਰਾਧਾਂ ਵਿੱਚ ਲਗਾਤਾਰ ਵਾਧਾ ਹੋਇਆ ਹੈ, ਜਿਸ ਦਾ ਜ਼ਿਕਰ ਕੌਮੀ ਅਪਰਾਧ ਰਿਕਾਰਡ ਵਿੱਚ ਵੀ ਦਰਜ ਹੈ। ਚੀਮਾ ਨੇ ਮਰਹੂਮ ਆਈ ਪੀ ਐੱਸ ਅਧਿਕਾਰੀ ਦੇ ‘ਅੰਤਮ ਨੋਟ’ ਵਿੱਚ ਨਾਮਜ਼ਦ ਸਾਰੇ ਅਧਿਕਾਰੀਆਂ ਨੂੰ ਤੁਰੰਤ ਮੁਅੱਤਲ ਕਰਨ ਅਤੇ ਐੱਸ ਸੀ / ਐੱਸ ਟੀ (ਅੱਤਿਆਚਾਰ ਰੋਕੂ) ਐਕਟ ਅਤੇ ਖੁਦਕੁਸ਼ੀ ਲਈ ਉਕਸਾਉਣ ਨਾਲ ਸੰਬੰਧਤ ਧਾਰਾਵਾਂ ਤਹਿਤ ਗਿ੍ਰਫ਼ਤਾਰ ਕਰਨ ਦੀ ਮੰਗ ਕੀਤੀ ਅਤੇ ਨਾਲ ਹੀ ਮਰਹੂਮ ਅਧਿਕਾਰੀ ਦੇ ਪੱਤਰ ਵਿੱਚ ਉਠਾਏ ਗਏ ਜਾਤੀ-ਅਧਾਰਤ ਵਿਤਕਰੇ ਦੇ ਸਾਰੇ ਦੋਸ਼ਾਂ ਦੀ ਸਮਾਂਬੱਧ, ਸੁਤੰਤਰ ਅਤੇ ਉੱਚ-ਪੱਧਰੀ ਨਿਆਂਇਕ ਜਾਂਚ ਦੀ ਮੰਗ ਕੀਤੀ।
ਆਮ ਆਦਮੀ ਪਾਰਟੀ ਨੇ ਇੱਕ ਦਲਿਤ ਅਧਿਕਾਰੀ ਦੀ ਹੈਰਾਨ ਕਰਨ ਵਾਲੀ ਖੁਦਕੁਸ਼ੀ ਅਤੇ ਭਾਰਤ ਦੇ ਚੀਫ਼ ਜਸਟਿਸ ਬੀ ਆਰ ਗਵਈ ’ਤੇ ਹਾਲ ਹੀ ਵਿੱਚ ਹੋਏ ਹਮਲੇ ਤੋਂ ਬਾਅਦ ਭਾਜਪਾ ਦੀ ਦਲਿਤ ਵਿਰੋਧੀ ਮਾਨਸਿਕਤਾ ਦੀ ਤਿੱਖੀ ਆਲੋਚਨਾ ਕੀਤੀ।ਵਿਧਾਇਕ ਸੁਖਵਿੰਦਰ ਕੁਮਾਰ ਸੁੱਖੀ ਨੇ ਕਿਹਾ ਕਿ ਇਹ ਦੋਵੇਂ ਘਟਨਾਵਾਂ ਕੋਈ ਵੱਖਰੀਆਂ ਘਟਨਾਵਾਂ ਨਹੀਂ, ਬਲਕਿ ਇੱਕ ਪੈਟਰਨ ਦਾ ਹਿੱਸਾ ਹਨ, ਜੋ ਭਾਜਪਾ ਦੀ ਡੂੰਘੀ ਜੜ੍ਹੀ ਹੋਈ ਮਨੂਵਾਦੀ ਵਿਚਾਰਧਾਰਾ ਅਤੇ ਸੰਵਿਧਾਨ ਅਤੇ ਦਲਿਤਾਂ ਪ੍ਰਤੀ ਇਸ ਦੀ ਅਸਹਿਣਸ਼ੀਲਤਾ ਨੂੰ ਉਜਾਗਰ ਕਰਦੀਆਂ ਹਨ। ਪ੍ਰੈੱਸ ਕਾਨਫਰੰਸ ਵਿੱਚ ਉਨ੍ਹਾ ਦੇ ਨਾਲ ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਡਾ. ਐੱਸ ਅੱੈਸ ਆਹਲੂਵਾਲੀਆ ਵੀ ਸਨ।