ਨਵੀਂ ਦਿੱਲੀ : ਕੇਂਦਰੀ ਮੰਤਰੀ ਸਿਮਰਤੀ ਈਰਾਨੀ ਦੇ ਰਾਹੁਲ ’ਤੇ ਹਮਲੇ ਦਾ ਜਵਾਬ ਦਿੰਦਿਆਂ ਕਾਂਗਰਸ ਨੇ ਕਿਹਾ ਹੈ ਕਿ ਜੇ ਬੀਬੀ ਈਰਾਨੀ ਨੂੰ ਨਵੀਂਆਂ ਐਨਕਾਂ ਦੀ ਲੋੜ ਹੈ ਤਾਂ ਕਾਂਗਰਸ ਮੁਹੱਈਆ ਕਰਾ ਸਕਦੀ ਹੈ ਤਾਂ ਜੋ ਉਹ ਸਾਫ-ਸਾਫ ਦੇਖ ਸਕਣ। ਈਰਾਨੀ ਨੇ ਕਿਹਾ ਸੀਮੈਂ ਕਾਂਗਰਸ ਪਾਰਟੀ ਨੂੰ ਪੁੱਛਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਭਾਰਤ ਨੂੰ ਜੋੜਨ ਲਈ ਕੰਨਿਆਕੁਮਾਰੀ ਤੋਂ ਯਾਤਰਾ ’ਤੇ ਨਿਕਲੇ ਹੋ ਤਾਂ ਘੱਟੋਘੱਟ ਸਵਾਮੀ ਵਿਵੇਕਾਨੰਦ ਨੂੰ ਤਾਂ ਨਾ ਨਜ਼ਰਅੰਦਾਜ਼ ਕਰਦੇ, ਪਰ ਲੱਗਦਾ ਹੈ ਕਿ ਵਿਵੇਵਾਨੰਦ ਨੂੰ ਮਾਣ ਦੇਣਾ ਰਾਹੁਲ ਨੂੰ ਮਨਜ਼ੂਰ ਨਹੀਂ। ਕਾਂਗਰਸ ਨੇ ਉਹ ਵੀਡੀਓ ਦਿਖਾ ਦਿੱਤੀ ਹੈ, ਜਿਸ ਵਿਚ ਰਾਹੁਲ ਯਾਤਰਾ ’ਤੇ ਨਿਕਲਣ ਤੋਂ ਪਹਿਲਾਂ ਵਿਵੇਕਾਨੰਦ ਦੇ ਬੁੱਤ ਅੱਗੇ ਨਜ਼ਰ ਆ ਰਹੇ ਹਨ।